ਨਸ਼ਾ ਤਸਕਰਾਂ ਵਲੋਂ ਲਗਾਤਾਰ ਸਰਹੱਦੀ ਖੇਤਰ ‘ਚ ਨਸ਼ਾ ਭੇਜਿਆ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਸਰਹੱਦ ‘ਤੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭੇਜਣ ਦਾ ਸਿਲਸਿਲਾ ਜਾਰੀ ਹੈ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡ ਸਾਰੰਗੜਾ ਵਿੱਚ ਪੁਲਿਸ ਨੇ ਖੇਤਾਂ ਵਿੱਚ ਇੱਕ ਡਰੋਨ ਅਤੇ 5 ਪੈਕਟ ਹੈਰੋਇਨ ਦੇ ਡਿੱਗੇ ਹੋਏ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ‘ਚ ਪਿੰਡ ਦੇ ਲੋਕਾਂ ਨੇ ਆਸਮਾਨ ‘ਚ ਡਰੋਨ ਅਤੇ ਉਸ ਦੇ ਡਿੱਗਣ ਦੀ ਆਵਾਜ਼ ਸੁਣੀ ਸੀ।
ਡਿਫੈਂਸ ਕਮੇਟੀ ਨੇ ਥਾਣਾ ਲੋਪੋਕੇ ਦੀਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਅਤੇ ਰਾਤ ਨੂੰ ਹੀ ਐਸਐਚਓ ਲੋਪੋਕੇ ਥਾਣਾ ਯਾਦਵਿੰਦਰ ਸਿੰਘ, ਪੁਲਿਸ ਚੌਕੀ ਕੱਕੜ ਦੇ ਇੰਚਾਰਜ ਗੁਰਮੇਲ ਸਿੰਘ ਪੁਲਿਸ ਫੋਰਸ ਸਮੇਤ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ।
ਪੁਲਿਸ ਵੱਲੋਂ ਬੀ.ਐੱਸ.ਐੱਫ. ਨਾਲ ਮਿਲ ਕੇ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਜਿਸ ਦੌਰਾਨ ਇਹ ਬਰਾਮਦਗੀ ਹੋਈ ਹੈ। ਲੋਪੋਕੇ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।