ਜਲਾਲਾਬਾਦ ਵਿਚ ਸਰਹੱਦ ਪਾਰ ਡ੍ਰੋਨ ਐਕਟੀਵਿਟੀ ਹੋਣ ‘ਤੇ ਚਲਾਏ ਗਏ ਪੰਜਾਬ ਪੁਲਿਸ ਤੇ ਬੀਐੱਸਐੱਫ ਦੀ ਸੰਯੁਕਤ ਚੈਕਿੰਗ ਮੁਹਿੰਮ ਵਿਚ 4 ਕਿਲੋ 177 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਕਰੋੜਾਂ ਵਿਚ ਦੱਸੀ ਜਾ ਰਹੀ ਹੈ ਜਿਸ ਦੇ ਬਾਅਦ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ NDPS ਐਕਟ ਦੀ ਧਾਰਾ 21-ਸੀ, 23, 61 ਤੇ 85 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਸੀਆਈਏ ਸਟਾਫ ਫਾਜ਼ਿਲਕਾ ਇੰਚਾਰਜ ਇੰਸਪੈਕਟਰ ਅਮਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੇ ਹੁਕਮਾਂ ‘ਤੇ ਪਿੰਡ ਜੋਧਾ ਭੈਣੀ ਵਿਚ ਡ੍ਰੋਨ ਐਕਟੀਵਿਟੀ ਹੋਣ ਦੀ ਸੂਚਨਾ ‘ਤੇ BSF ਤੇ ਪੁਲਿਸ ਵਲੋਂ ਡੀਐੱਸਪੀ ਜਲਾਲਾਬਾਦ ਦੀ ਅਗਵਾਈ ਵਿਚ ਸਰਚ ਮੁਹਿੰਮ ਚਲਾਈ ਗਈ ਸੀ। ਇਸ ਸਰਚ ਮੁਹਿੰਮ ਵਿਚ ਡ੍ਰੋਨ ਰਾਹੀਂ ਪਾਕਿਸਤਾਨ ਤੋਂ ਸੁੱਟੇ ਗਏ ਦੋ ਥੈਲਿਆਂ ਵਿਚ 8 ਪੈਕੇਟ ਬਰਾਮਦ ਹੋਏ।
ਜਿਸ ਵਿਚੋਂ ਕੁੱਲ 4 ਕਿਲੋ 177 ਗ੍ਰਾਮ ਹੈਰੋਇਨ ਸੀ ਜਿਸ ਨੂੰ ਕਬਜ਼ੇ ਵਿਚ ਲੈਂਦੇ ਹੋਏ ਸਦਰ ਜਲਾਲਾਬਾਦ ਪੁਲਿਸ ਨੇ ਅਣਪਛਾਤੇ ਤਸਕਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਪਿੰਡ ਜੋਧਾ ਭੈਣੀ ਵਿਚ ਸਰਚ ਮੁਹਿੰਮ ਦੌਰਾਨ 2 ਕਿਲੋ 98 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਸੀ। ਜਿਸ ਵਿਚ ਅਣਪਛਾਤੇ ਤਸਕਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।