ਕਿੰਗ ਚਾਰਲਸ III ਨੂੰ ਸ਼ਨੀਵਾਰ ਨੂੰ ‘ਐਕਸੇਸ਼ਨ ਕਾਊਂਸਿਲ’ ਵਿਚ ਇਕ ਇਤਿਹਾਸਕ ਸਮਾਰੋਹ ਦੌਰਾਨ ਬ੍ਰਿਟੇਨ ਦਾ ਨਵਾਂ ਮਹਾਰਾਜਾ ਘੋਸ਼ਿਤ ਕੀਤਾ ਗਿਆ। ਸਮਾਰੋਹ ਪਹਿਲੀ ਵਾਰ ਟੈਲੀਵਿਜ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮਾਂ ਅਤੇ ਮਹਾਰਾਣੀ ਐਲਿਜ਼ਾਬੈਥ II ਦੇ ਦਿਹਾਂਤ ਤੋਂ ਬਾਅਦ 73 ਸਾਲਾ ਸਾਬਕਾ ਪ੍ਰਿੰਸ ਆਫ ਵੇਲਜ਼ ਨੂੰ ਤਾਜ ਪਹਿਨਾਇਆ ਗਿਆ ਹੈ।
ਅੱਜ ਦਾ ਸਮਾਰੋਹ ਲੰਡਨ ਦੇ ਸੇਂਟ ਜੇਮਸ ਪੈਲੇਸ ਵਿਚ ਤਾਜਪੋਸ਼ੀ ਦੇ ਰਸਮੀ ਐਲਾਨ ਕਰਨ ਅਤੇ ਉਨ੍ਹਾਂ ਦੇ ਸਹੁੰ ਚੁੱਕਣ ਲਈ ਆਯੋਜਿਤ ਕੀਤਾ ਗਿਆ। ਕਿੰਗ ਚਾਰਲਸ III ਨੇ ਆਪਣੀ ਪਤਨੀ, ਮਹਾਰਾਣੀ ਕੰਸੋਰਟ ਕੈਮਿਲਾ ਅਤੇ ਆਪਣੇ ਪੁੱਤਰ ਅਤੇ ਵਾਰਸ ਪ੍ਰਿੰਸ ਵਿਲੀਅਮ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ। ਪ੍ਰਿੰਸ ਵਿਲੀਅਮ ਨਵੇਂ ਪ੍ਰਿੰਸ ਆਫ ਵੇਲਜ਼ ਹਨ।