ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਲਿਆਂ ਨੂੰ ਰਾਹਤ ਦਿੱਤੀ ਹੈ। ਦਰਅਸਲ, ਸੋਮਵਾਰ ਯਾਨੀ 31 ਮਈ ਤੋਂ ਦਿੱਲੀ ਵਿੱਚ ਅਨਲੌਕ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਮੁੱਖਮੰਤਰੀ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਘੱਟ ਹੋ ਰਹੇ ਹਨ। ਪਿਛਲੇ 24 ਘੰਟੇ ਵਿੱਚ ਸੰਕਰਮਣ ਦਰ 1.5% ਰਿਹਾ ਅਤੇ ਕਰੀਬ 1100 ਮਾਮਲੇ ਸਾਹਮਣੇ ਆਏ ਹਨ।
ਜਿਸ ਦੇ ਚਲਦੇ ਮੌਜੂਦਾ ਲਾਕਡਾਊਨ ਸੋਮਵਾਰ ਸਵੇਰੇ 5 ਵਜੇ ਤੱਕ ਚੱਲੇਗਾ। ਉਨ੍ਹਾਂ ਨੇ ਕਿਹਾ ਕਿ ਅਸੀ ਸੋਮਵਾਰ ਤੋਂ ਅਨਲੌਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਣਗੇ। ਦਿਹਾੜੀ ਮਜਦੂਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਮਵਾਰ ਤੋਂ ਉਸਾਰੀ ਗਤੀਵਿਧੀਆਂ ਅਤੇ ਫੈਕਟਰੀਆਂ ਫਿਰ ਤੋਂ ਖੁੱਲ੍ਹਣਗੀਆਂ।









