ਟ੍ਰੇਨ `ਚ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ `ਤੇ ਕਰਨਾ ਪਏਗਾ ਭੁਗਤਾਨ : ਵੈਸ਼ਨਵ

0
26
Ashwani Vaishnav

ਨਵੀਂ ਦਿੱਲੀ, 18 ਦਸੰਬਰ 2025 : ਰੇਲ ਮੰਤਰੀ ਅਸ਼ਵਨੀ ਵੈਸ਼ਨਵ (Railway Minister Ashwini Vaishnav) ਨੇ ਸੰਸਦ ਨੂੰ ਦੱਸਿਆ ਕਿ ਟਰੇਨ ਰਾਹੀਂ ਯਾਤਰਾ (Travel by train)  ਕਰਦੇ ਸਮੇਂ ਯਾਤਰੀਆਂ ਨੂੰ ਨਿਰਧਾਰਤ ਹੱਦ ਤੋਂ ਵੱਧ ਸਾਮਾਨ ਲਿਜਾਣ ਲਈ ਭੁਗਤਾਨ ਕਰਨਾ ਪਏਗਾ ।

ਕੇਂਦਰੀ ਮੰਤਰੀ ਨੇ ਇਹ ਜਵਾਬ ਸੰਸਦ ਮੈਂਬਰ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਜੋਂ ਦਿੱਤਾ

ਵੈਸ਼ਨਵ ਨੇ ਇਹ ਬਿਆਨ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਸੰਸਦ ਮੈਂਬਰ ਵੇਮੀਰੈੱਡੀ ਪ੍ਰਭਾਕਰ ਰੈੱਡੀ ਵੱਲੋਂ ਪੁੱਛੇ ਗਏ ਸਵਾਲਾਂ ਦੇ ਲਿਖਤੀ ਜਵਾਬ ਵਿਚ ਦਿੱਤਾ । ਦੂਜੇ ਦਰਜੇ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 35 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫ਼ਤ ਅਤੇ ਫੀਸ ਦੇ ਕੇ 70 ਕਿਲੋਗ੍ਰਾਮ ਤੱਕ ਦਾ ਸਾਮਾਨ ਲਿਜਾਣ ਦੀ ਇਜਾਜ਼ਤ ਹੈ । ਇਸ ਦੇ ਨਾਲ ਹੀ, ਸਲੀਪਰ ਕਲਾਸ ਦੇ ਯਾਤਰੀਆਂ (Sleeper class passengers) ਨੂੰ 40 ਕਿਲੋਗ੍ਰਾਮ ਸਾਮਾਨ ਮੁਫ਼ਤ ਲਿਜਾਣ ਦੀ ਇਜਾਜ਼ਤ ਹੈ ਅਤੇ ਵੱਧ ਤੋਂ ਵੱਧ ਹੱਦ 80 ਕਿਲੋਗ੍ਰਾਮ ਹੈ ।

ਮੰਤਰੀ ਵੱਲੋਂ ਸਦਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ `ਏ. ਸੀ. ਥ੍ਰੀ ਟੀਅਰ` ਜਾਂ `ਚੇਅਰ ਕਾਰ` ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ 40 ਕਿਲੋਗ੍ਰਾਮ ਤੱਕ ਮੁਫ਼ਤ ਸਾਮਾਨ ਲਿਜਾਣ ਦੀ ਆਗਿਆ ਹੈ, ਜੋ ਕਿ ਵੱਧ ਤੋਂ ਵੱਧ ਹੱਦ ਵੀ ਹੈ । ਇਸ ਦੇ ਨਾਲ ਹੀ, ਪਹਿਲੀ ਸ਼੍ਰੇਣੀ ਅਤੇ `ਏ. ਸੀ. ਦੋ ਟੀਅਰ’ ਯਾਤਰੀਆਂ ਨੂੰ 50 ਕਿਲੋਗ੍ਰਾਮ ਤੱਕ ਦਾ ਸਾਮਾਨ ਮੁਫਤ ਲਿਜਾਣ ਦੀ ਆਗਿਆ ਹੈ ।

Read More : 1300 ਤੋਂ ਵੱਧ ਰੇਲਵੇ ਸਟੇਸ਼ਨਾਂ ਦਾ ਕੀਤਾ ਜਾ ਰਿਹਾ ਹੈ ਨਵੀਨੀਕਰਨ: ਵੈਸ਼ਨਵ

LEAVE A REPLY

Please enter your comment!
Please enter your name here