ਅਸ਼ਲੀਲ ਕੰਟੈਂਟ `ਤੇ ਸਖ਼ਤੀ ਕਾਰਨ `ਐਕਸ` ਨੇ ਲਾਗੂ ਕੀਤੇ ਨਵੇਂ ਸੁਰੱਖਿਆ ਨਿਯਮ

0
30
Social Media X

ਨਵੀਂ ਦਿੱਲੀ, 16 ਜਨਵਰੀ 2026 : ਸੋਸ਼ਲ ਮੀਡੀਆ ਪਲੇਟਫਾਰਮ `ਐਕਸ`(Social media platform `X`) ਨੇ ਅਸ਼ਲੀਲ ਤੇ ਇਤਰਾਜ਼ਯੋਗ ਕੰਟੈਂਟ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਵਿਚਕਾਰ ਆਪਣੇ ਨਿਯਮਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ ।

ਨਵੇਂ ਨਿਯਮਾਂ ਤਹਿਤ ਇਤਰਾਜਯੋਗ ਕੱਪੜਿਆਂ ਵਿਚ ਫੋੋਟੋਆਂ ਨੂੰ ਐਡਿਟ ਕਰਨ ਤੇ ਹੋਵੇਗੀ ਮੁਕੰਮਲ ਪਾਬੰਦੀ

ਕੰਪਨੀ ਨੇ ਆਪਣੇ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) (ਏ. ਆਈ.) ਚੈਟਬੋਟ `ਗੋਕ`ਲਈ ਨਵੇਂ ਸੁਰੱਖਿਆ ਨਿਯਮ (New safety rules) ਲਾਗੂ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਖਪਤਕਾਰ ਦੀ ਸੁਰੱਖਿਆ (Consumer protection) ਨੂੰ ਯਕੀਨੀ ਬਣਾਉਣਾ ਅਤੇ ਕਾਨੂੰਨੀ ਵਿਵਸਥਾਵਾਂ ਦੀ ਪਾਲਣਾ ਕਰਨਾ ਹੈ । ਨਵੇਂ ਨਿਯਮਾਂ ਤਹਿਤ ਅਸਲੀ ਲੋਕਾਂ ਦੀਆਂ ਇਤਰਾਜ਼ਯੋਗ ਕੱਪੜਿਆਂ ਵਿਚ ਫੋਟੋਆਂ ਨੂੰ ਐਡਿਟ ਕਰਨ `ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ । ਇਹ ਪਾਬੰਦੀ ਸਾਰੇ ਖਪਤਕਾਰਾਂ `ਤੇ ਲਾਗੂ ਹੋਵੇਗੀ, ਭਾਵੇਂ ਉਹ ਪੇਡ ਹੋਣ ਜਾਂ ਅਨਪੇਡ। ਦੂਜੇ ਪਾਸੇ `ਗੋਕ` ਰਾਹੀਂ ਫੋਟੋਆਂ ਬਣਾਉਣ ਤੇ ਐਡਿਟ ਕਰਨ ਦੀ ਸਹੂਲਤ ਹੁਣ ਸਿਰਫ਼ ਪੇਡ ਖਪਤਕਾਰਾਂ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ ।

ਟੂਲ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਿਲੇਗੀ ਮਦਦ

`ਐਕਸ` ਨੇ ਦੱਸਿਆ ਕਿ ਇਸ ਕਦਮ ਨਾਲ ਟੂਲ ਦੀ ਦੁਰਵਰਤੋਂ ਨੂੰ ਰੋਕਣ ਅਤੇ ਗਲਤ ਇਸਤੇਮਾਲ (Misuse) ਕਰਨ ਵਾਲਿਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਉਣ ਵਿਚ ਮਦਦ ਮਿਲੇਗੀ । ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਜਾਂ ਖੇਤਰਾਂ ਵਿਚ ਅਜਿਹਾ ਕੰਟੈਂਟ ਕਾਨੂੰਨੀ ਤੌਰ `ਤੇ ਪਾਬੰਦੀਸ਼ੁਦਾ ਹੈ, ਉੱਥੇ ਜੀਓ-ਬਲਾਕਿੰਗ ਲਾਗੂ ਕੀਤੀ ਗਈ ਹੈ ਤਾਂ ਜੋ ਖਪਤਕਾਰ ਬਿਕਨੀ, ਅੰਡਰਵੀਅਰ ਜਾਂ ਇਸੇ ਤਰ੍ਹਾਂ ਦੇ ਇਤਰਾਜ਼ਯੋਗ ਕੱਪੜਿਆਂ ਵਿਚ ਅਸਲੀ ਲੋਕਾਂ ਦੀਆਂ ਫੋਟੋਆਂ ਨਾ ਬਣਾ ਸਕਣ ।

Read more : ‘ਐਕਸ’ ਨੇ ਗ਼ਲਤੀ ਮੰਨਦਿਆਂ ਦਿੱਤਾ ਭਾਰਤੀ ਕਾਨੂੰਨਾਂ ਦੀ ਪਾਲਣਾ ਕਰਨ ਦਾ ਭਰੋਸਾ

LEAVE A REPLY

Please enter your comment!
Please enter your name here