ਅਹਿਮਦਾਬਾਦ, 5 ਦਸੰਬਰ 2025 : ਗੁਜਰਾਤ ਅੱਤਵਾਦ ਰੋਕੂ ਦਸਤੇ (Anti-terrorist squad) (ਏ. ਟੀ. ਐੱਸ.) ਨੇ ਫੌਜੀ ਟਿਕਾਣਿਆਂ (Military bases) ਅਤੇ ਜਵਾਨਾਂ ਬਾਰੇ ਸੰਵੇਦਨਸ਼ੀਲ ਜਾਣਕਾਰੀਆਂ (Sensitive information) ਪਾਕਿਸਤਾਨੀ ਏਜੰਟਾਂ ਨਾਲ ਸਾਂਝੀ ਕਰਨ ਦੇ ਦੋਸ਼ ਹੇਠ ਇਕ ਸੇਵਾਮੁਕਤ ਫੌਜੀ ਅਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ।
ਅਧਿਕਾਰੀਆਂ ਨੇ ਕੀ ਦੱਸਿਆ
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਅਜੇ ਕੁਮਾਰ ਸਿੰਘ ਨੂੰ ਇਕ ਪਾਕਿਸਤਾਨੀ ਖੁਫੀਆ ਅਧਿਕਾਰੀ (Pakistani intelligence officer) ਨੇ ਭਾਰਤੀ ਫੌਜ ਦੀਆਂ ਰੈਜੀਮੈਂਟਾਂ ਦੀਆਂ ਸਰਗਰਮੀਆਂ/ਆਵਾਜਾਈ ਅਤੇ ਪ੍ਰਮੁੱਖ ਫੌਜੀ ਅਧਿਕਾਰੀਆਂ ਦੇ ਤਬਾਦਲਿਆਂ ਬਾਰੇ ਜਾਣਕਾਰੀ ਦੇਣ ਲਈ ਵਰਗਲਾਇਆ ਸੀ, ਜਦੋਂ ਕਿ ਹੋਰ ਮੁਲਜ਼ਮ ਰਸ਼ਮਣੀ ਪਾਲ ਨੂੰ ਕੁਝ ਲੋਕਾਂ ਨੂੰ ਪਿਆਰ ਦੇ ਜਾਲ `ਚ ਫਸਾਉਣ ਲਈ ਕਿਹਾ ਗਿਆ ਸੀ ।
ਬਿਹਾਰ ਦੇ ਮੂਲ ਨਿਵਾਸੀ ਅਜੈ ਨੂੰ ਕੀਤਾ ਗਿਆ ਸੀ ਗੋਆ ਵਿਚ ਗ੍ਰਿਫ਼ਤਾਰ : ਏ. ਟੀ. ਐਸ.
ਏ. ਟੀ. ਐੱਸ. (A. T. S.) ਦਾ ਕਹਿਣਾ ਹੈ ਕਿ ਬਿਹਾਰ ਦੇ ਮੂਲ ਨਿਵਾਸੀ ਅਜੇ (Ajay) (47) ਨੂੰ ਗੋਆ `ਚ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ 2022 `ਚ ਸੇਵਾਮੁਕਤੀ ਤੋਂ ਬਾਅਦ ਇਕ ‘ਡਿਸਟਿਲਰੀ` `ਚ ਕੰਮ ਕਰ ਰਿਹਾ ਸੀ । ਮੂਲ ਰੂਪ `ਚ ਉੱਤਰ ਪ੍ਰਦੇਸ਼ ਦੀ ਨਿਵਾਸੀ ਰਸ਼ਮਣੀ (Rashmani) (35) ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਮਨ ਤੋਂ ਫੜਿਆ ਗਿਆ, ਜਿੱਥੇ ਉਹ ਟਿਊਸ਼ਨ ਪੜ੍ਹਾਉਂਦੀ ਸੀ ।
‘ਅੰਕਿਤਾ ਸ਼ਰਮਾ` ਦੇ ਨਾਂ ਨਾਲ ਕੰਮ ਕਰਨ ਵਾਲੀ ਪਾਕਿਸਤਾਨੀ ਖੁਫੀਆ ਅਧਿਕਾਰੀ ਅਜੇ ਦੇ ਸੰਪਰਕ `ਚ ਸੀ : ਏਜੰਸੀ
ਏਜੰਸੀ ਨੇ ਕਿਹਾ ਕਿ ‘ਅੰਕਿਤਾ ਸ਼ਰਮਾ` ਦੇ ਨਾਂ ਨਾਲ ਕੰਮ ਕਰਨ ਵਾਲੀ ਪਾਕਿਸਤਾਨੀ ਖੁਫੀਆ ਅਧਿਕਾਰੀ ਅਜੇ ਦੇ ਸੰਪਰਕ `ਚ ਸੀ । ਏ. ਟੀ. ਐੱਸ. ਪੁਲਸ ਸੁਪਰਡੈਂਟ ਸਿੱਧਾਰਥ ਕੋਰੁਕੋਂਡਾ ਨੇ ਦੱਸਿਆ ਕਿ ਰਸ਼ਮਣੀ ‘ਪ੍ਰੀਆ ਠਾਕੁਰ` ਦੇ ਫਰਜ਼ੀ ਨਾਂ ਨਾਲ ਕੰਮ ਕਰਦੀ ਸੀ ਅਤੇ ਕਥਿਤ ਤੌਰ `ਤੇ ਆਪਣੇ ਪਾਕਿਸਤਾਨੀ ਆਕਿਆਂ ਦੇ ਇਸ਼ਾਰੇ `ਤੇ ਫੌਜੀ ਜਵਾਨਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਤੋਂ ਸੂਚਨਾਵਾਂ ਹਾਸਲ ਕਰਦੀ ਸੀ ।
Read More : ਸ਼੍ਰੀ ਗੰਗਾਨਗਰ ਤੋਂ ਪੰਜਾਬ ਨਿਵਾਸੀ ਆਈ. ਐੱਸ. ਆਈ. ਜਾਸੂਸ ਗ੍ਰਿਫਤਾਰ









