ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

0
19
Wolf snatches baby girl

ਬਹਿਰਾਈਚ (ਉੱਤਰ ਪ੍ਰਦੇਸ਼), 17 ਦਸੰਬਰ 2025 : ਬਹਿਰਾਈਚ ਜਿ਼ਲੇ (Bahraich District) ਦੀ ਕੈਸਰਗੰਜ ਤਹਿਸੀਲ ਦੇ ਗੋਹੀਆ ਨੰਬਰ 4 ਪਿੰਡ ਵਿਚ ਇਕ ਬਘਿਆੜ (Wolf) ਇਕ ਘਰ ਵਿਚ ਦਾਖਲ ਹੋ ਗਿਆ ਅਤੇ ਆਪਣੀ ਮਾਂ ਨਾਲ ਸੁੱਤੀ (Sleeping with mother) ਇਕ ਸਾਲ ਦੀ ਬੱਚੀ ਨੂੰ ਚੁੱਕ (Pick up the baby) ਕੇ ਲੈ ਗਿਆ ।

ਜੰਗਲਾਤ ਵਿਭਾਗ ਦੀਆਂ ਟੀਮਾਂ ਤੇ ਪਿੰਡ ਵਾਸੀਆਂ ਕੀਤੀ ਇਲਾਕੇ ਦੀ ਭਾਲ

ਜੰਗਲਾਤ ਵਿਭਾਗ (Forest Department) ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਨੇ ਡਰੋਨ ਕੈਮਰਿਆਂ ਦੀ ਮਦਦ ਨਾਲ ਸਾਰੀ ਰਾਤ ਇਲਾਕੇ ਦੀ ਭਾਲ ਕੀਤੀ ਪਰ ਸੰਘਣੀ ਧੁੰਦ ਕਾਰਨ ਬੱਚੀ ਜਾਂ ਬਘਿਆੜ ਦਾ ਕੋਈ ਸੁਰਾਗ ਨਹੀਂ ਮਿਲਿਆ। ਡਿਵੀਜ਼ਨਲ ਜੰਗਲਾਤ ਅਧਿਕਾਰੀ (Divisional Forest Officer) ਰਾਮ ਸਿੰਘ ਯਾਦਵ ਨੇ ਦੱਸਿਆ ਕਿ ਇਹ ਘਟਨਾ ਰਾਤ ਨੂੰ ਨਦੀ ਦੇ ਕੰਢੇ ਸਥਿਤ ਇਕ ਪਿੰਡ ਵਿਚ ਵਾਪਰੀ । ਸਵੇਰੇ ਧੁੰਦ ਸਾਫ਼ ਹੋਣ ਤੋਂ ਬਾਅਦ ਖੋਜ ਨੂੰ ਤੇਜ਼ ਕਰਨ ਲਈ ਵਾਧੂ ਟੀਮਾਂ ਤਾਇਨਾਤ ਕੀਤੀਆਂ ਗਈਆਂ ।

ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਖੋਜ ਮੁਹਿੰਮ ਰਹੀ ਜਾਰੀ

ਨਦੀ ਦੇ ਕੰਢੇ ਅਤੇ ਗੰਨੇ ਦੇ ਖੇਤਾਂ ਵਿਚ ਇਕ ਖੋਜ ਮੁਹਿੰਮ ਜਾਰੀ ਹੈ । ਲੋੜ ਪੈਣ `ਤੇ ਬਘਿਆੜ ਨੂੰ ਮਾਰਨ ਦੇ ਵੀ ਹੁਕਮ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 7 ਦਸੰਬਰ ਨੂੰ 8 ਕਿਲੋਮੀਟਰ ਦੂਰ ਮੱਲਾਹਨਪੁਰਵਾ ਪਿੰਡ ਵਿਚ ਬਘਿਆੜ ਦੇ ਹਮਲੇ ਵਿਚ ਇਕ 4 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ ਸੀ । ਜੰਗਲਾਤ ਵਿਭਾਗ ਦੇ ਅਨੁਸਾਰ, ਸਤੰਬਰ ਤੋਂ ਹੁਣ ਤੱਕ ਜ਼ਿਲੇ ਵਿਚ ਬਘਿਆੜਾਂ ਦੇ ਹਮਲਿਆਂ ਵਿਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 32 ਜ਼ਖਮੀ ਹੋਏ ਹਨ ।

Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

LEAVE A REPLY

Please enter your comment!
Please enter your name here