ਚੰਡੀਗੜ੍ਹ, 23 ਦਸੰਬਰ 2025 : ਪੰਜਾਬ ਵਿਚ ਸ਼ੁਰੂ ਹੋਏ ਸਰਦੀਆਂ ਦੇ ਮੌਸਮ (Winter season) ਦੇ ਚਲਦਿਆਂ ਸਕੂਲੀ ਬੱਚਿਆਂ (School children) ਨੂੰ ਸਰਦੀਆਂ ਦੀਆਂ ਛੁੱਟੀਆਂ (Winter holidays) 24 ਦਸੰਬਰ ਤੋਂ ਕਰ ਦਿੱਤੀਆਂ ਗਈਆਂ ਹਨ । ਇਹ ਛੁੱਟੀਆਂ 31 ਦਸੰਬਰ ਤੱਕ ਚੱਲਣਗੀਆਂ । ਦੱਸਣਯੋਗ ਹੈ ਕਿ ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ।
ਛੁੱਟੀਆਂ ਦੇ ਐਲਾਨ ਨੇ ਕਰ ਦਿੱਤਾ ਹੈ ਬੱਚਿਆਂ ਨੂੰ ਬਾਗੋ-ਬਾਗ
ਪੰਜਾਬ ਸਰਕਾਰ (Punjab Government) ਦੇ ਸਰਦੀਆਂ ਦੇ ਮੌਸਮ ਵਿਚ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਦੀ ਤਰੀਕ ਦੇ ਨੇੜੇ ਹੀ ਨਹੀਂ ਬਲਕਿ ਸ਼ੁਰੂ ਹੋਣ ਦੇ ਚਲਦਿਆਂ ਬੱਚਿਆਂ ਅੰਦਰ ਖੁਸ਼ੀ ਦਾ ਕੋਈ ਵੀ ਟਿਵਾਣਾ ਨਹੀਂ ਰਿਹਾ ਹੈ । ਸਰਕਾਰ ਦੇ ਛੁੱਟੀਆਂ ਕਰਨ ਦੇ ਜਾਰੀ ਹੁਕਮਾਂ ਤਹਿਤ ਪੰਜਾਬ ਵਿੱਚ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ, ਸਕੂਲ 1 ਜਨਵਰੀ ਨੂੰ ਨਵੇਂ ਸਾਲ ਦੇ ਨਾਲ ਦੁਬਾਰਾ ਖੁੱਲ੍ਹਣਗੇ ।
Read More : ਸਰਦੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ







