ਨਵੀਂ ਦਿੱਲੀ, 8 ਦਸੰਬਰ 2025 : ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ (Union Minister for Minority Affairs) ਕਿਰੇਨ ਰਿਜਿਜੂ ਨੇ ਉਮੀਦ ਪੋਰਟਲ (Umeed portal) `ਤੇ ਵਕਫ਼ ਜਾਇਦਾਦਾਂ ਨੂੰ ਰਜਿਸਟਰ (Registering Waqf properties) ਕਰਨ ਦੀ ਆਖਰੀ ਮਿਤੀ ਵਧਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਿਹੜੇ ਮੁਤਾਵਲੀ ਭਾਵ ਵਕਫ਼ ਜਾਇਦਾਦਾਂ ਦੇ ਦੇਖਭਾਲ ਕਰਨ ਵਾਲੇ ਕਿਸੇ ਵੀ ਕਾਰਨ ਕਰ ਕੇ ਇਸ ਨੂੰ ਰਜਿਸਟਰ ਕਰਨ `ਚ ਅਸਫਲ ਰਹੇ ਹਨ, ਨੂੰ ਤਿੰਨ ਮਹੀਨਿਆਂ ਤੱਕ ਜੁਰਮਾਨੇ ਅਤੇ ਸਖ਼ਤ ਸਜ਼ਾਵਾਂ ਤੋਂ ਛੋਟ ਦਿੱਤੀ ਜਾਵੇਗੀ ।
1. 51 ਲੱਖ ਜਾਇਦਾਦਾਂ ਕੀਤੀਆਂ ਜਾ ਚੁੱਕੀਆਂ ਹਨ ਰਜਿਸਟਰਡ
ਕਿਰੇਨ ਰਿਜਿਜੂ (Kiren Rijiju) ਨੇ ਕਿਹਾ ਕਿ ਸ਼ੁੱਕਰਵਾਰ ਸਵੇਰ ਤੱਕ 1.51 ਲੱਖ ਜਾਇਦਾਦਾਂ ਰਜਿਸਟਰ (1.51 lakh properties registered) ਕੀਤੀਆਂ ਜਾ ਚੁੱਕੀਆਂ ਹਨ । ਜੋ ਰਜਿਸਟਰ ਕਰਨ `ਚ ਅਸਮਰੱਥ ਹਨ, ਉਹ ਵਕਫ਼ ਟ੍ਰਿਬਿਊਨਲ ਕੋਲ ਪਹੁੰਚ ਕਰ ਸਕਦੇ ਹਨ । ਕੇਂਦਰ ਨੇ 6 ਜੂਨ ਨੂੰ ਏਕੀਕ੍ਰਿਤ ਵਕਫ਼ ਪ੍ਰਬੰਧਨ, ਸਸ਼ਕਤੀਕਰਨ, ਕੁਸ਼ਲਤਾ ਤੇ ਵਿਕਾਸ (ਉਮੀਦ) ਐਕਟ ਕੇਂਦਰੀ ਪੋਰਟਲ ਲਾਂਚ ਕੀਤਾ ਤਾਂ ਜੋ ਸਾਰੀਆਂ ਵਕਫ਼ ਜਾਇਦਾਦਾਂ ਦੀ ਜੀਓ-ਟੈਗਿੰਗ ਤੋਂ ਬਾਅਦ ਉਨ੍ਹਾਂ ਦੀ ਡਿਜੀਟਲ ਸੂਚੀ ਬਣਾਈ ਜਾ ਸਕੇ । `ਉਮੀਦ` ਪੋਰਟਲ ਦੇ ਉਪਬੰਧਾਂ ਅਨੁਸਾਰ ਦੇਸ਼ ’ਚ ਸਾਰੀਆਂ ਰਜਿਸਟਰਡ ਵਕਫ਼ ਜਾਇਦਾਦਾਂ ਦੇ ਵੇਰਵੇ 6 ਮਹੀਨਿਆਂ ਅੰਦਰ ਲਾਜ਼ਮੀ ਤੌਰ `ਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ । ਰਜਿਸਟ੍ਰੇਸ਼ਨ ਲਈ 6 ਮਹੀਨਿਆਂ ਦੀ ਆਖਰੀ ਮਿਤੀ ਸ਼ੁੱਕਰਵਾਰ ਨੂੰ ਖਤਮ ਹੋ ਗਈ ਹੈ ।









