ਵਾਸ਼ਿੰਗਟਨ, 20 ਦਸੰਬਰ 2025 : ਅਮਰੀਕਾ (America) ਨੇ ਗ੍ਰੀਨ ਕਾਰਡ ਲਾਟਰੀ ਜਾਂ ਡਾਇਵਰਸਿਟੀ ਵੀਜ਼ਾ ਪ੍ਰੋਗਰਾਮ ਨੂੰ ਮੁਲਤਵੀ (Postponement) ਕਰ ਦਿੱਤਾ, ਜੋ ਅਮਰੀਕਾ ਵਿਚ ਘੱਟ ਪ੍ਰਤੀਨਿਧਤਾ ਵਾਲੇ ਦੇਸ਼ਾਂ ਦੇ ਵਿਅਕਤੀਆਂ ਨੂੰ ਗ੍ਰੀਨ ਕਾਰਡ ਦਿੰਦਾ ਸੀ । ਇਹ ਫੈਸਲਾ 14 ਦਸੰਬਰ ਨੂੰ `ਬ੍ਰਾਊਨ ਯੂਨੀਵਰਸਿਟੀ` ਵਿਚ ਹੋਈ ਗੋਲੀਬਾਰੀ ਅਤੇ 15 ਦਸੰਬਰ ਨੂੰ ਮੈਸੇਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਪ੍ਰੋਫੈਸਰ ਦਾ ਉਸ ਦੇ ਘਰ `ਚ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਲਿਆ ਗਿਆ ਹੈ ।
ਹੋਮਲੈਂਡ ਸਕਿਓਰਿਟੀ ਸੈਕਟਰੀਕ੍ਰਿਸਟੀ ਨੋਮ ਨੇ ਦਿੱਤੀ ਜਾਣਕਾਰੀ
ਹੋਮਲੈਂਡ ਸਕਿਓਰਿਟੀ ਸੈਕਟਰੀਕ੍ਰਿਸਟੀ ਨੋਮ (Homeland Security Secretary Christie Noam) ਨੇ ਕਿਹਾ ਕਿ ਹੋਰ ਅਮਰੀਕੀ ਜਾਨੀ ਨੁਕਸਾਨ ਨੂੰ ਰੋਕਣ ਲਈ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ `ਤੇ ਲਾਟਰੀ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਉਨ੍ਹਾਂ ਨੇ ਯਾਦ ਦਿਵਾਇਆ ਕਿ ਟਰੰਪ ਨੇ ਨਿਊਯਾਰਕ ਸਿਟੀ ਵਿਚ 2017 ਦੇ ਟਰੱਕ ਹਮਲੇ ਤੋਂ ਬਾਅਦ ਪ੍ਰੋਗਰਾਮ ਨੂੰ ਖਤਮ ਕਰਨ ਦੀ ਵੀ ਕੋਸਿ਼ਸ਼ ਕੀਤੀ ਸੀ ।
ਇਸ ਪ੍ਰੋਗਰਾਮ ਤਹਿਤ ਹਰੇਕ ਸਾਲ ਲਗਭਗ 50 ਹਜ਼ਾਰ ਵਿਅਕਤੀਆਂ ਦੀ ਗ੍ਰੀਨ ਕਾਰਡ ਲਈ ਕੀਤੀ ਜਾਂਦੀ ਹੈ ਚੋਣ
ਗ੍ਰੀਨ ਕਾਰਡ ਲਾਟਰੀ ਜਾਂ ਵੀਜ਼ਾ ਡਾਇਵਰਸਿਟੀ ਪ੍ਰੋਗਰਾਮ (Green Card Lottery or Diversity Visa Program) ਇਕ ਅਜਿਹੀ ਪ੍ਰਣਾਲੀ ਹੈ, ਜੋ ਅਮਰੀਕਾ ਵਿਚ ਘੱਟ ਪ੍ਰਤੀਨਿਧਤਾ ਵਾਲੇ ਦੇਸ਼ਾਂ ਦੇ ਵਿਅਕਤੀਆਂ ਨੂੰ ਲਾਟਰੀ ਰਾਹੀਂ ਗ੍ਰੀਨ ਕਾਰਡ ਪ੍ਰਦਾਨ ਕਰਦੀ ਹੈ । ਇਸ ਪ੍ਰੋਗਰਾਮ ਤਹਿਤ ਹਰ ਸਾਲ ਲੱਗਭਗ 50 ਹਜ਼ਾਰ ਵਿਅਕਤੀਆਂ ਦੀ ਗ੍ਰੀਨ ਕਾਰਡ ਲਈ ਚੋਣ ਕੀਤੀ ਜਾਂਦੀ ਹੈ । ਇਹ ਪ੍ਰਣਾਲੀ 1990 ਵਿਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਪ੍ਰਵਾਸ ਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਲਾਗੂ ਕੀਤੀ ਗਈ ਸੀ । 2025 ਤੱਕ ਲੱਗਭਗ 20 ਮਿਲੀਅਨ ਲੋਕਾਂ ਨੇ ਇਸ ਲਾਟਰੀ ਲਈ ਅਰਜ਼ੀ ਦਿੱਤੀ ਸੀ ।









