ਕਾਰ-ਟੈ੍ਕਟਰ ਟਰਾਲੀ ਹਾਦਸੇ ਵਿਚ ਦੋ ਦੀ ਮੌਤ ਇਕ ਜ਼ਖ਼ਮੀ

0
27
Road Accident

ਅੰਮ੍ਰਿਤਸਰ, 9 ਫਰਵਰੀ 2026 : ਪੰਜਾਬ ਦੇ ਅੰਮ੍ਰਿਤਸਰ-ਖੇਮਕਰਨ (Amritsar-Khemkaran) ਵਿਖੇ ਵਾਪਰੇ ਕਾਰ-ਟੈ੍ਕਟਰ ਟਰਾਲੀ ਸੜਕ ਹਾਦਸੇ ਵਿਚ ਮਾਂ ਤੇ ਪੁੱਤ ਦੀ ਮੌਤ ਤੇ ਪਿਤਾ ਦੇ ਜ਼ਖ਼ਮੀ (Injured) ਹੋਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਜੋ ਮੌਤ ਦੇ ਘਾਟ ਉਤਰ ਗਏ ਤੇ ਜੋ ਜ਼ਖ਼ਮੀ ਹੋ ਗਿਆ

ਮਿਲੀ ਜਾਣਕਾਰੀ ਅਨੁਸਾਰ ਜੋ ਅੰਮ੍ਰਿਤਸਰ-ਖੇਡਮਰਕਨ ਮੁੱਖ ਸੜਕ ਤੇ ਭਿਖੀਵਿੰਗ ਨੇੜੇ ਸੈਕਰਡ ਹਾਰਟ ਦੇ ਸਾਹਮਣੇ ਕਾਰ-ਟੈ੍ਕਟਰ ਟਰਾਲੀ ਦੀ ਟੱਕਰ ਹੋਣ ਕਾਰਨ ਸੜਕ ਹਾਦਸਾ (Road accident) ਵਾਪਰਿਆ ਹੈ ਦੇ ਵਿਚ ਮਾਂ ਤੇ ਪੁੱਤ ਦੀ ਮੌਤ (Death of mother and son) ਹੋ ਗਈ ਹੈ ਵਿਚੋਂ ਮਹਿਲਾ ਦਾ ਨਾਮ ਪ੍ਰਭਜੀਤ ਕੌਰ ਤੇ ਪੰਜ ਸਾਲਾ ਨਾਬਾਲਗ ਬੱਚਾ ਫਤਿਹ ਸਿੰਘ ਹੈ ਜਦੋਂ ਕਿ ਦਵਿੰਦਰ ਸਿੰਘ ਜੋ ਕਿ ਜ਼ਖ਼ਮੀ ਹੋ ਗਿਆ ਸੀ ਹੁਣ ਖਤਰੇ ਤੋਂ ਬਾਹਰ ਹੈ । ਉਕਤ ਪਰਿਵਾਰ ਆਸਲ ਉਤਰ ਦੇ ਪਿੰਡ ਬਹਿਕਾ ਦੇ ਮਾਹਲ ਪਰਿਵਾਰ ਦਾ ਰਹਿਣ ਵਾਲਾ ਹੈ। ਹਾਦਸੇ ਕਾਰਨ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ।

ਕੀ ਦੱਸਿਆ ਮ੍ਰਿਤਕ ਦੇ ਰਿਸ਼ਤੇਦਾਰ ਨੇ

ਮਿੱਟੀ ਨਾਲ ਭਰੀ ਟੈ੍ਰਕਟਰ ਟਰਾਲੀ (Tractor trolley) ਵਿਚ ਜਾ ਵੱਜੀ ਕਾਰ ਦੇ ਹਾਦਸਾਗ੍ਰਸਤ (Accident) ਹੋਣ ਕਾਰਨ ਮੌਤ ਦੇ ਘਾਟ ਉਤਰ ਗਏ ਮ੍ਰਿਤਕ ਦੇ ਰਿਸ਼ਤੇਦਾਰ ਸਰਪੰਚ ਸੁਖਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਜ਼ਖ਼ਮੀ ਦਵਿੰਦਰ ਸਿੰਘ ਜੋ ਕਿ ਆਪਣੀ ਭਰਜਾਈ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ ਹੁਣ ਖਤਰੇ ਤੋਂ ਬਾਹਰ ਹੈ । ਹਾਦਸੇ ਵਾਲੀ ਥਾਂ ਤੇ ਮੌਜੂਦ ਕੁੱਝ ਲੋਕਾਂ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਹਾਦਸਾਗ੍ਰਸਤ ਕਾਰ ਦੇ ਤਿੰਨ ਟਾਇਰ ਕੁੱਝ ਵਿਅਕਤੀਆਂ ਵਲੋਂ ਚੋਰੀ ਕਰ ਲਏ ਗਏ ਤੇ ਨਾਲ ਹੀ ਇਕ ਐਲ. ਸੀ. ਡੀ. ਵੀ ਚੋਰੀ ਕਰ ਲਿਆ ਗਿਆ ।

Read More : ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ

LEAVE A REPLY

Please enter your comment!
Please enter your name here