ਮੈਕਸੀਕੋ ਸਿਟੀ, 8 ਦਸੰਬਰ 2025 : ਮੈਕਸੀਕੋ ਦੇ ਮਿਚੋਆਕਾਨ (Michoacan Mexico) ਸੂਬੇ ਵਿਚ ਇਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ (Explosions) ਵਿਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਜ਼ਖਮੀ ਹੋਣ ਬਾਰੇ ਸਮਾਚਾਰ ਸਾਹਮਣੇ ਆਇਆ ਹੈ ।
ਧਮਾਕੇ ਵਿਚ ਮਾਰੇ ਗਏ ਹਨ ਦੋ ਪੁਲਸ ਅਧਿਕਾਰੀ : ਪੁਲਸ ਕਮਾਂਡਰ
ਕੋਹਾਊਆਯਾਨਾ ਪੁਲਸ ਕਮਾਂਡਰ ਹੈਕਟਰ ਜੇਪੇਦਾ (Coahuila Police Commander Hector Zepeda) ਨੇ ਦੱਸਿਆ ਕਿ ਧਮਾਕੇ ਵਿਚ 2 ਪੁਲਸ ਅਧਿਕਾਰੀ ਮਾਰੇ ਗਏ (2 police officers killed) ਹਨ, ਜਦੋਂ ਕਿ ਜ਼ਖਮੀਆਂ ਵਿਚ ਆਮ ਨਾਗਰਿਕ ਵੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਦੂਰ ਪਏ ਮਿਲੇ ਹਨ ।
ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ
ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ । ਇਹ ਧਮਾਕਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫਰੇਡੋਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਪੂਰੇ ਹੋਣ ਮੌਕੇ ਮੈਕਸੀਕੋ ਸਿਟੀ ਵਿਚ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨਾਲ ਜਸ਼ਨ ਮਨਾ ਰਹੇ ਸਨ ।
Read More : ਜੰਮੂ-ਕਸ਼ਮੀਰ ਪੁਲਸ ਥਾਣੇ ਵਿਚ ਹੋਏ ਧਮਾਕੇ ਵਿਚ ਕਈ ਜਵਾਨ ਸ਼ਹੀਦ ਕਈ ਜ਼ਖ਼ਮੀ









