ਅਬੋਹਰ, 8 ਜੁਲਾਈ 2025 : ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੇ ਦਿਨੀਂ ਅਬੋਹਰ ਵਿਖੇ ਜੋ ਕੱਪੜਾ ਵਪਾਰੀ (Cloth merchant) ਸੰਜੇ ਵਰਮਾ ਦਾ ਚਿੱਟੇ ਦਿਨ ਗੋਲੀਆਂ ਮਾਰ ਕੇ ਕ. ਤ. ਲ ਕਰ ਦਿੱਤਾ ਗਿਆ ਸੀ ਦੇ ਮਾਮਲੇ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ (Two people arrested) ਕਰ ਲਿਆ ਗਿਆ ਹੈ ਤੇ ਬਾਕੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਉਨ੍ਹਾਂ ਖੁਲਾਸਾ ਕੀਤਾ ਕਿ ਪੁਲਸ ਦੀ ਜਾਂਚ ਤੇਜੀ ਨਾਲ ਅੱਗੇ ਵਧ ਰਹੀ ਹੈ, ਜਿਸਦੇ ਚਲਦਿਆਂ ਸਭ ਫੜੇ ਜਾਣਗੇ।
ਪੁਲਸ ਦੇ ਵੱਖ-ਵੱਖ ਵਿੰਗ ਕਰ ਰਹੇ ਹਨ ਕੰਮ
ਡੀ. ਜੀ. ਪੀ. ਅਰਪਿਤ ਸ਼ੁਕਲਾ (D. G. P. Law and Order Arpit Shukla) ਨੇ ਦੱਸਿਆ ਕਿ ਕਤਲ ਦੇ ਜਿੰਮੇਵਾਰ ਵਿਅਕਤੀਆਂ ਦੀ ਫੜੋ ਫੜੀ ਲਈ ਪੁਲਸ ਦੇ ਵੱਖ-ਵੱਖ ਵਿੰਗ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰ ਰਹੇ ਹਨ । ਇਸ ਤੋਂ ਇਲਾਵਾ ਵੱਖ-ਵੱਖ ਪਹਿਲੂਆਂ ਤੇ ਵੀ ਜਾਂਚ ਕੀਤੀ ਜਾ ਰਹੀ ਹੈ, ਜਿਸਦੇ ਚਲਦਿਆਂ ਹੀ ਪੁਲਸ ਵਲੋਂ ਦੋ ਵਿਅਕਤੀਆ ਨੂੰ ਤਾਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ ।
ਕੌਣ ਕੌਣ ਹਨ ਫੜੇ ਗਏ ਦੋ ਵਿਅਕਤੀ
ਪੰਜਾਬ ਪੁਲਸ ਵਲੋਂ ਅਬੋਹਰ ਵਿਖੇ ਲੰਘੇ ਦਿਨੀਂ ਕੱਪੜਾ ਵਪਾਰੀ ਦੇ ਕੀਤੇ ਗਏ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਵਿਚ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਅਤੇ ਜਸਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਸ਼ਾਮਲ ਹਨ ।
ਪੰਜਾਬ ਪੁਲਸ ਇਕ ਪ੍ਰੋਫੈਸ਼ਨਲ ਪੁਲਸ ਫੋਰਸ ਹੈ : ਡੀ. ਜੀ. ਪੀ. ਸ਼ੁਕਲਾ
ਅਰਪਿਤ ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਪ੍ਰੋਫੈਸ਼ਨਲ ਪੁਲਸ ਫੋਰਸ ਹੈ ਤੇ ਬਾਕੀਆਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
Read More : ਪੰਜਾਬ ਪੁਲਿਸ ਵਲੋਂ ਅੱਜ ਵਿਸ਼ੇਸ਼ ਸਰਚ ਅਭਿਆਨ, DGP ਨੇ ਦਿੱਤੀਆਂ ਹਦਾਇਤਾਂ