ਪੱਗ ਨੇ ਦਿੱਤੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਅਨੋਖੀ ਪਛਾਣ

0
25
Naib Saini

ਹਰਿਆਣਾ, 22 ਦਸੰਬਰ 2025 : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਦੀ ਸਿੱਖ ਸਮਾਜ ਦੀ ਪੱਗ ਨਾਲ ਵੱਖਰੀ ਪਛਾਣ ਬਣੀ ਹੈ । ਪਿਛਲੇ ਕੁਝ ਸਮੇਂ ਤੋਂ ਉਹ ਕਈ ਪ੍ਰੋਗਰਾਮਾਂ ਵਿਚ ਪੱਗ `ਚ ਨਜ਼ਰ ਆ ਰਹੇ ਹਨ । ਉਹ ਨਾ ਸਿਰਫ਼ ਧਾਰਮਿਕ ਸਗੋਂ ਸਮਾਜਿਕ ਪ੍ਰੋਗਰਾਮਾਂ `ਚ ਵੀ ਅਕਸਰ ਚੰਡੀਗੜ੍ਹ `ਚ ਆਪਣੀ ਰਿਹਾਇਸ਼ ਤੋਂ ਪੰਗ ਬੰਨ੍ਹ ਕੇ ਆਉਂਦੇ ਹਨ । ਹੁਣੇ-ਹੁਣੇ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ ਵੀ ਉਹ ਪਹਿਲੇ ਦਿਨ 18 ਦਸੰਬਰ ਨੂੰ ਵਿਧਾਨ ਸਭਾ `ਚ ਪੱਗ `ਚ ਨਜ਼ਰ ਆਏ ਤੇ ਉਦੋਂ ਇਕ ਵਿਧਾਇਕ ਨੇ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਉਹ ਪੱਗ `ਚ ਖੂਬ ਜਚ ਰਹੇ ਹਨ ।

ਹਰਿਆਣਾ ਦੀ ਸਿਆਸਤ `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ

ਜਿ਼ਕਰਯੋਗ ਹੈ ਕਿ ਹਰਿਆਣਾ ਦੀ ਸਿਆਸਤ (Haryana politics) `ਚ ਨੇਤਾਵਾਂ ਦੇ ਪਹਿਰਾਵੇ ਕਰਕੇ ਉਨ੍ਹਾਂ ਦੀ ਇਕ ਖ਼ਾਸ ਪਛਾਣ ਰਹੀ ਹੈ । ਇਸ ਸਮੇਂ ਕੇਂਦਰ ਸਰਕਾਰ `ਚ ਮੰਤਰੀ ਤੇ ਕਰੀਬ 9 ਸਾਲਾਂ ਤੱਕ ਮੁੱਖ ਮੰਤਰੀ ਰਹੇ ਮਨੋਹਰ ਲਾਲ ਖੱਟੜ ਦਾ ਵੀ ਆਪਣਾ ਇਕ ਵਿਸ਼ੇਸ਼ ਪਹਿਰਾਵਾ ਹੈ । ਉਹ ਚੂੜੀਦਾਰ ਪਜਾਮਾ `ਤੇ ਗੂੜ੍ਹੇ ਰੰਗਾਂ ਵਾਲੇ ਕੁੜਤੇ ਪਾਉਂਦੇ ਹਨ । ਸਰਦੀਆਂ `ਚ ਮਫਲਰ ਪਾਉਂਦੇ ਹਨ ਤੇ ਕੁੜਤੇ ਉੱਪਰ ਬਾਸਕਿਟ ਵੀ ਜ਼ਰੂਰ ਪਾਉਂਦੇ ਹਨ ।

ਇਸੇ ਤਰ੍ਹਾਂ ਪਿਛਲੇ ਸਾਲ 17 ਅਕਤੂਬਰ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਨਾਇਬ ਸੈਣੀ ਦਾ ਵੀ ਆਪਣਾ ਇਕ ਖ਼ਾਸ ਪਹਿਰਾਵਾ ਹੈ । ਉਹ ਸਧਾਰਨ ਪਜਾਮਾ ਪਾਉਂਦੇ ਹਨ ਤੇ ਮਨੋਹਰ ਲਾਲ ਦੀ ਤਰ੍ਹਾਂ ਹੀ ਗੂੜ੍ਹੇ ਰੰਗਾਂ ਵਾਲੇ ਕੁੜਤੇ ਤੇ ਉਸ ਉੱਪਰ ਜੈਕੇਟ ਪਾਉਂਦੇ ਹਨ । ਉਹ ਗਰਮੀ-ਸਰਦੀ ਦੇ ਮੌਸਮ `ਚ ਸਪੋਰਟਸ ਸੂਜ਼ ਹੀ ਪਾਉਂਦੇ ਹਨ । ਉਨ੍ਹਾਂ ਦੀ ਵਿਸ਼ੇਸ਼ ਪਹਿਰਾਵਾ ਸ਼ੈਲੀ `ਚ ਸਿੱਖ ਸਮਾਜ ਦੀ ਪੱਗ ਵੀ ਹੈ, ਜਿਸ ਨੂੰ ਉਹ ਅਕਸਰ ਸਨਮਾਨ ਨਾਲ ਬੰਨ੍ਹੀ ਨਜ਼ਰ ਆਉਂਦੇ ਹਨ । ਚੰਗੇ ਕੱਦ-ਕਾਠ ਵਾਲੇ ਮੁੱਖ ਮੰਤਰੀ `ਤੇ ਇਹ ਪੱਗ ਖ਼ਾਸੀ ਫੱਬਦੀ ਹੈ ਤੇ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਦਾੜ੍ਹੀ ਰੱਖਦੇ ਹਨ ।

Read More : ਮੁੱਖ ਮੰਤਰੀ ਸੈਣੀ ਕਰਨਗੇ ਪੰਜਾਬ ਵਿਚ ਭਾਜਪਾਈ ਉਮੀਦਵਾਰ ਦੇ ਹੱਕ ਵਿਚ ਚੋਣ ਪ੍ਰਚਾਰ

LEAVE A REPLY

Please enter your comment!
Please enter your name here