ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

0
113

ਸਰਹਿੰਦ ਚ ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ ਰੇਲਵੇ ਦੀਆ 2 ਮਾਲ ਗੱਡੀਆ ਆਪਸ ਚ ਟਕਰਾਅ ਗਈਆ ਜਿਸ ਚ 2 ਰੇਲ ਦੇ ਡਰਾਈਵਰ ਜਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ।

 

ਸਰਹੰਦ ਕੋਲ ਮਾਦੋਪੁਰ 'ਚ ਰੇਲਗੱਡੀਆਂ ਦੀ ਟੱਕਰ
ਸਰਹੰਦ ਕੋਲ ਮਾਦੋਪੁਰ ‘ਚ ਰੇਲਗੱਡੀਆਂ ਦੀ ਟੱਕਰ

ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕੇ ਐਕਸੀਡੈਂਟ ਹੋਇਆ ਹੈ ਜੱਦ ਅਸੀ ਆ ਕੇ ਦੇਖਿਆ ਕੇ ਇੱਥੇ 2 ਨਾਲ ਗੱਡੀਆ ਖੜੀਆ ਸਨ ਤੇ ਇਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਨੇ ਜਿੰਨਾ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ । ਬਾਕੀ ਬਚਾ ਕਾਰਜ ਜਾਰੀ ਨੇ। ਉਹਨਾ ਦੱਸਿਆ ਕਿ ਇਹ ਦੋਨੋ ਰੇਲਾ ਅਬਾਲਾ ਸਾਈਡ ਤੋ ਆ ਰਹੀਆਂ ਸਨ ਬਾਕੀ ਅਸੀ ਜਾਂਚ ਕਰ ਰਹੇ ਹਾ।

ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ ਚ ਜਖ਼ਮੀ ਹੋਏ ਰੇਲ ਦੋ ਡਰਾਈਵਰ ਜਖ਼ਮੀ ਹਲਾਤ ਚ ਆਏ ਸੀ ਜਿੰਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਰੈਫਰ ਕਰ ਦਿਤਾ ਹੈ।

LEAVE A REPLY

Please enter your comment!
Please enter your name here