ਬਾਗਪਤ (ਉੱਤਰ ਪ੍ਰਦੇਸ਼), 12 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੇ ਬਾਗਪਤ ਜਿ਼ਲੇ (Baghpat District) ਦੇ ਬੜੌਤ ਕੋਤਵਾਲੀ ਖੇਤਰ `ਚ ਇਕ ਵੱਡਾ ਰੇਲ ਹਾਦਸਾ (Train accident) ਲੋਕੋ ਪਾਇਲਟ ਦੀ ਚੌਕਸੀ ਅਤੇ ਸੂਝ-ਬੂਝ ਕਾਰਨ ਟਲ ਗਿਆ ।
ਪਟੜੀ `ਤੇ ਰੱਖਿਆ ਮਿਲਿਆ 10 ਫੁੱਟ ਲੰਮਾ ਪਾਈਪ
ਬੁੱਧਵਾਰ ਦੇਰ ਸ਼ਾਮ ਦਿੱਲੀ ਤੋਂ ਸਹਾਰਨਪੁਰ (Delhi to Saharanpur) ਵੱਲ ਜਾ ਰਹੀ ਇਕ ਮਾਲ-ਗੱਡੀ ਦੀ ਪਟੜੀ `ਤੇ ਅਣਪਛਾਤੇ ਗੈਰ-ਸਮਾਜੀ ਤੱਤਾਂ ਨੇ ਲੱਗਭਗ 10 ਫੁੱਟ ਲੰਮਾ ਅਤੇ 3 ਇੰਚ ਮੋਟਾ ਲੋਹੇ ਦਾ ਪਾਈਪ ਰੱਖ ਦਿੱਤਾ ਸੀ । ਜੇਕਰ ਟਰੇਨ ਇਸ ਪਾਈਪ ਨਾਲ ਟਕਰਾਅ ਜਾਂਦੀ, ਤਾਂ ਉਸ ਦੇ ਪਲਟਣ ਅਤੇ ਗੰਭੀਰ ਹਾਦਸਾ ਹੋਣ ਦਾ ਖਦਸ਼ਾ ਸੀ ।
ਘਟਨਾ ਹੈ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ
ਇਹ ਘਟਨਾ ਬਾਉਲੀ ਅਤੇ ਕਾਸਿਮਪੁਰ ਉਖੇੜੀ ਰੇਲਵੇ ਸਟੇਸ਼ਨ ਦਰਮਿਆਨ ਲੱਗਭਗ ਸ਼ਾਮ 7.47 ਵਜੇ ਦੀ ਹੈ । ਟਰੇਨ ਚਲਾ ਰਹੇ ਲੋਕੋ ਪਾਇਲਟ ਸੁਭਾਸ਼ ਚੰਦਰਾ (Loco Pilot Subhash Chandra) ਨੇ ਸਮਾਂ ਰਹਿੰਦੇ ਪਾਈਪ ਨੂੰ ਵੇਖ ਲਿਆ ਅਤੇ ਤੁਰੰਤ ਐਮਰਜੈਂਸੀ ਬ੍ਰੇਕ ਲਾ ਕੇ ਟਰੇਨ ਰੋਕ ਦਿੱਤੀ । ਉਨ੍ਹਾਂ ਦੀ ਚੌਕਸੀ ਨਾਲ ਸੰਭਾਵੀ ਤੌਰ `ਤੇ ਦਰਜ਼ਨਾਂ ਡੱਬੇ ਪਟੜੀ ਤੋਂ ਲੱਥਣ ਤੋਂ ਬਚ ਗਏ। ਟਰੇਨ ਰੁਕਣ ਤੋਂ ਬਾਅਦ ਲੋਕੋ ਪਾਇਲਟ ਨੇ ਕਾਸਿਮਪੁਰ ਉਖੇੜੀ ਸਟੇਸ਼ਨ ਪਹੁੰਚ ਕੇ ਰੇਲਵੇ ਅਧਿਕਾਰੀਆਂ (Railway officials) ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ।
Read More : ਹਾਵੜਾ ‘ਚ ਵਾਪਰਿਆ ਰੇਲ ਹਾਦਸਾ, ਸਿਕੰਦਰਾਬਾਦ-ਸ਼ਾਲੀਮਾਰ ਐਕਸਪ੍ਰੈਸ ਦੇ ਪਟੜੀ ਤੋਂ ਉਤਰੇ 3 ਡੱਬੇ









