ਨਵੀਂ ਦਿੱਲੀ, 5 ਦਸੰਬਰ 2025 : ਕੇਂਦਰੀ ਸੜਕ ਆਵਾਜਾਈ (Union Road Transport Minister) ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਟੋਲ ਵਸੂਲੀ (Toll collection) ਦੀ ਮੌਜੂਦਾ ਪ੍ਰਣਾਲੀ ਇਕ ਸਾਲ ਦੇ ਅੰਦਰ ਖਤਮ ਹੋ ਜਾਵੇਗੀ ਅਤੇ ਇਸਦੀ ਥਾਂ ਇਕ ਇਲੈਕਟ੍ਰਾਨਿਕ ਪ੍ਰਣਾਲੀ (Electronic system) ਲੱਗੇਗੀ, ਜੋ ਹਾਈਵੇਅ `ਤੇ ਯਾਤਰਾ ਕਰਨ ਵਾਲਿਆਂ ਲਈ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਏਗੀ ।
10 ਥਾਵਾਂ `ਤੇ ਪਾਇਲਟ ਪ੍ਰਾਜੈਕਟ ਸ਼ੁਰੂ ਤੇ ਲਗਾਏ ਜਾਣਗੇ ਇਲੈਕਟ੍ਰਾਨਿਕ ਸਿਸਟਮ
ਉਨ੍ਹਾਂ ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਵਿਚ ਕਿਹਾ ਕਿ ਨਵੀਂ ਪ੍ਰਣਾਲੀ 10 ਥਾਵਾਂ `ਤੇ ਸ਼ੁਰੂ ਕੀਤੀ ਗਈ ਹੈ ਅਤੇ ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ ਇਸਦਾ ਵਿਸਥਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਮੌਜੂਦਾ ਟੋਲ ਪ੍ਰਣਾਲੀ ਖਤਮ ਹੋ ਜਾਵੇਗੀ । ਟੋਲ ਦੇ ਨਾਂ `ਤੇ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਹੋਵੇਗਾ । ਭਾਵ ਟੋਲ ਬੂਥਾਂ ਨੂੰ ਖਤਮ ਕਰ ਦਿੱਤਾ ਜਾਵੇਗਾ । ਇਕ ਸਾਲ ਦੇ ਅੰਦਰ ਦੇਸ਼ ਭਰ ਵਿਚ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (Electronic Toll Collection) ਲਾਗੂ ਕਰ ਦਿੱਤਾ ਜਾਵੇਗਾ ।
ਦੇਸ਼ ਭਰ ਵਿਚ ਚੱਲ ਰਹੇ ਹਨ 10 ਲੱਖ ਕਰੋੜ ਰੁਪਏ ਦੇ 4500 ਹਾਈਵੇਅ ਪ੍ਰਾਜੈਕਟ
ਨਿਤਿਨ ਗਡਕਰੀ (Nitin Gadkari) ਨੇ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਭਰ ਵਿਚ 10 ਲੱਖ ਕਰੋੜ ਰੁਪਏ ਦੇ 4,500 ਹਾਈਵੇਅ ਪ੍ਰਾਜੈਕਟ ਚੱਲ ਰਹੇ ਹਨ । ਇਕ ਤਾਜ਼ਾ ਅਧਿਕਾਰਤ ਬਿਆਨ ਅਨੁਸਾਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨ. ਪੀ. ਸੀ. ਆਈ.) ਨੇ ਭਾਰਤ ਦੇ ਹਾਈਵੇਅ `ਤੇ ਟੋਲ ਕੁਲੈਕਸ਼ਨ ਨੂੰ ਸੁਚਾਰੂ ਬਣਾਉਣ ਲਈ ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ. ਈ. ਟੀ. ਸੀ.) ਪ੍ਰੋਗਰਾਮ ਵਿਕਸਤ ਕੀਤਾ ਹੈ ਜੋ ਇਲੈਕਟ੍ਰਾਨਿਕ ਟੋਲ ਭੁਗਤਾਨ ਲਈ ਇਕ ਏਕੀਕ੍ਰਿਤ `ਇੰਟਰਆਪ੍ਰੇਬਲ ਪਲੇਟਫਾਰਮ` ਹੈ ।
Read More : ਟੋਲ ਨੂੰ ਲੈ ਕੇ ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ , ਮੌਜੂਦਾ ਟੋਲ ਸਿਸਟਮ ਕੀਤਾ ਖਤਮ









