ਮੁੰਬਈ, 25 ਨਵੰਬਰ 2025 : ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿਖੇ ਜੰਗੀ ਬੇੜੇ ਬੀ. ਐਨ. ਐਸ. ਮਾਹੇ ਦੇ ਫੌਜ ਨੂੰ ਸੌਂਪਣ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਮੀਨੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਆਖਿਆ ਹੈ ਕਿ ਹਥਿਆਰਬੰਦ ਫੌਜਾਂ ਦੀ ਤਾਕਤ ਤਾਲਮੇਲ ਵਿਚ ਹੈ ਅਤੇ ਆਪ੍ਰੇਸ਼ਨ ਸਿੰਧੂਰ ਇਸਦਾ ਢੁਕਵਾਂ ਉਦਾਹਰਣ ਹੈ ।
ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਮਿਲ ਕੇ ਬਣਾਉਂਦੇ ਹਨ ਮਿਲ ਕੇ ਭਾਰਤ ਦੀ ਰਣਨੀਤਕ ਸ਼ਕਤੀ ਦੀ ਟ੍ਰਿਨਿਟੀ
ਉਨ੍ਹਾਂ ਕਿਹਾ ਕਿ ਸਮੁੰਦਰ, ਜ਼ਮੀਨ ਅਤੇ ਅਸਮਾਨ ਰਾਸ਼ਟਰੀ ਸੁਰੱਖਿਆ ਦੀ ਇਕ ਨਿਰੰਤਰ ਲੜੀ ਬਣਾਉਂਦੇ ਹਨ ਅਤੇ ਜ਼ਮੀਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਮਿਲ ਕੇ ਭਾਰਤ ਦੀ ਰਣਨੀਤਕ ਸ਼ਕਤੀ (Strategic power) ਦੀ ਟ੍ਰਿਨਿਟੀ ਬਣਾਉਂਦੇ ਹਨ । ਉਨ੍ਹਾਂ ਕਿਹਾ ਕਿ ਬਹੁ-ਖੇਤਰੀ ਕਾਰਜਾਂ ਦੇ ਯੁੱਗ ਵਿਚ ਸਮੁੰਦਰ ਦੀ ਡੂੰਘਾਈ ਤੋਂ ਲੈ ਕੇ ਉਚਾਈ ਵਾਲੇ ਸਰਹੱਦੀ ਖੇਤਰਾਂ ਤੱਕ ਇਕੱਠੇ ਕੰਮ ਕਰਨ ਦੀ ਦੇਸ਼ ਦੀ ਯੋਗਤਾ ਭਾਰਤੀ ਗਣਰਾਜ ਦੀ ਸੁਰੱਖਿਆ ਪ੍ਰਭਾਵਸ਼ੀਲਤਾ ਨੂੰ ਨਿਰਧਾਰਤ ਕਰੇਗੀ । ਉਨ੍ਹਾਂ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜ ਲੱਦਾਖ ਤੋਂ ਲੈ ਕੇ ਹਿੰਦ ਮਹਾਸਾਗਰ ਤੱਕ ਸੂਚਨਾ ਜੰਗ ਤੋਂ ਲੈ ਕੇ ਸਾਂਝੀ ਰਸਦ ਤੱਕ ਹਰ ਖੇਤਰ ਵਿਚ ਸਰਗਰਮ ਹਨ ।
ਭਾਰਤੀ ਫੌਜ ਨੇ ਪਰਿਵਰਤਨ ਦੇ ਵਿਆਪਕ ਢਾਂਚੇ ਦੇ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ
ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤ ਨੇ ਅਪ੍ਰੈਲ 2025 ਵਿਚ ਹੋਏ ਪਹਿਲਗਾਮ ਅੱਤਵਾਦੀ ਹਮਲੇ (Pahalgam terrorist attack) ਤੋਂ ਬਾਅਦ ਪਾਕਿਸਤਾਨ ਵਿਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਫੌਜੀ ਕਾਰਵਾਈ ਕੀਤੀ ਸੀ । ਜਨਰਲ ਦਿਵੇਦੀ ਨੇ ਕਿਹਾ ਕਿ ਭਾਰਤੀ ਫੌਜ (Indian Army) ਨੇ ਪਰਿਵਰਤਨ ਦੇ ਵਿਆਪਕ ਢਾਂਚੇ ਦੇ ਤਹਿਤ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿਚੋਂ ਸੰਯੁਕਤਤਾ ਅਤੇ ਏਕੀਕਰਨ ਮਹੱਤਵਪੂਰਨ ਥੰਮ੍ਹ ਹਨ । ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਇਹ ਮੰਨਿਆ ਹੈ ਕਿ ਆਧੁਨਿਕ ਸੰਘਰਸ਼ ਬਹੁ-ਖੇਤਰਾਂ ਵਾਲੇ, `ਹਾਈਬ੍ਰਿਡ` ਹੋਣਗੇ ਅਤੇ ਉਨ੍ਹਾਂ ਨੂੰ ਰਾਸ਼ਟਰੀ ਸ਼ਕਤੀ (National power) ਦੇ ਏਕੀਕਰਨ ਦੀ ਲੋੜ ਹੋਵੇਗੀ ।
Read More : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ








