ਚੰਡੀਗੜ੍ਹ, 5 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਦੀ ਅਗਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਕਰ ਰਹੇ ਹਨ ਵਲੋ਼ 10-11 ਜੁਲਾਈ (July 10-11) ਨੂੰ ਜੋ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ (Special session of the Legislative Assembly) ਸੱਦਿਆ ਗਿਆ ਹੈ ਵਿਚ ਸਰਕਾਰ ਵਲੋ਼ ਵਿਸ਼ੇਸ਼ ਤੌਰ ਤੇ ਬੇਅਦਬੀ ਦੇ ਖਿਲਾਫ਼ ਕਾਨੂੰਨ ਲਿਆਂਦਾ ਜਾਵੇਗਾ ।
ਸੈਸ਼ਨ ਵਿਚ ਦਿੱਤਾ ਜਾਵੇਗਾ ਸਰਕਾਰ ਵਲੋਂ ਬੇਅਦਬੀ ਲਈ ਵਿਸ਼ੇਸ਼ ਕਾਨੂੰਨ ਤੇ ਜ਼ੋਰ
ਇਸ ਸੈਸ਼ਨ ਵਿਚ ਸਰਕਾਰ ਵਲੋਂ ਬੇਅਦਬੀ ਲਈ ਵਿਸ਼ੇਸ਼ ਕਾਨੂੰਨ ਨੂੰ ਲਿਆ ਕੇ ਪਾਸ ਕਰਨ ਤੇ ਪੂਰਾ ਜ਼ੋਰ ਦਿੱਤਾ ਜਾਵੇਗਾ ਕਿਉਂਕਿ ਲੰਮੇ ਸਮੇਂ ਤੋ ਪੰਜਾਬ ਅੰਦਰ ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਮਾਨ ਸਰਕਾਰ ਵਲੋਂ ਅਜਿਹਾ ਕਾਨੂੰਨ ਲਿਆ ਕੇ ਪਾਸ ਕਰਕੇ ਪੰਜਾਬ ਦੇ ਲੋਕਾਂ ਦੀ ਚਿਰਾਂ ਤੋ ਲਟਕਦੀ ਮੰਗ ਨੂੰ ਵੀ ਪਹਿਲਾਂ ਦੀਆਂ ਮੰਗਾਂ ਵਾਂਗ ਪੂਰਾ ਕਰ ਦਿੱਤਾ ਜਾਵੇਗਾ ।
ਦੱਸਣਯੋਗ ਹੈ ਕਿ ਮਾਨ ਸਰਕਾਰ ਵਲੋਂ ਇਸ ਤੋਂ ਪਹਿਲਾਂ ਵੀ ਕਈ ਲੋਕ ਹਿਤੈਸ਼ੀ ਬਿਲਾਂ ਨੂੰ ਪਾਸ ਕਰਨ ਦੇ ਨਾਲ ਨਾਲ ਕਈ ਕਾਨੂੰਨ ਬਣਾਏ ਗਏ ਹਨ। ਜਿਸ ਸਦਕਾ ਹੀ ਇਸ ਵਾਰ ਬੁਲਾਏ ਗਏ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿਚ ਬੇਅਦਬੀ ਵਿਰੁੱਧ ਕਾਨੂੰਨ (Law against sacrilege) ਲਿਆ ਕੇ ਪਾਸ ਕੀਤਾ ਜਾਵੇਗਾ ।
Read More : ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਨੀਤੀਆਂ ਤੇ ਲਾਈ ਮੋਹਰ : ਵਿਧਾਇਕ ਟੌਂਗ