ਫਿਲਮ ਸੈਯਾਰਾ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ : ਅਨੀਤ ਪੱਡਾ

0
23
Aneet Pada

ਮੁੰਬਈ, 13 ਦਸੰਬਰ 2025 : ਇਕ ਅਜਿਹੀ ਲੜਕੀ ਲਈ ਜੋ ਅੰਮ੍ਰਿਤਸਰ (Amritsar) ਦੀਆਂ ਤੰਗ ਗਲੀਆਂ ਵਿਚ ਜੰਮੀ-ਪਲੀ, ਜਿੱਥੇ ਸ਼ਾਮ ਦਾ ਮਤਲਬ ਹੁੰਦਾ ਸੀ ਚਾਹ, ਅੱਧਾ-ਅਧੂਰਾ ਹੋਮਵਰਕ ।

ਯਕੀਨ ਨਹੀਂ ਹੋ ਰਿਹਾ ਕਿ ਉਸਦਾ ਚੇਹਰਾ ਸਕਰੀਨ ਤੇ ਨਜਰ ਆਵੇਗਾ : ਅਭਿਨੇਤਰੀ ਪੱਡਾ

ਅਭਿਨੇਤਰੀ ਅਨੀਤ ਪੱਡਾ (Actress Aneet Pada) ਨੂੰ ਯਕੀਨ ਨਹੀਂ ਹੋ ਰਿਹਾ ਕਿ ਹੁਣ ਉਹ ਅਜਿਹੀ ਲੜਕੀ ਹੈ, ਜਿਸ ਦਾ ਚਿਹਰਾ ਸਕ੍ਰੀਨ `ਤੇ ਨਜ਼ਰ ਆਏਗਾ । ਫਿਲਮ `ਸੈਯਾਰਾ` (The movie `Sayyara`) ਨੇ ਅਨੀਤ ਨੂੰ 2025 ਦੇ ਸਭ ਤੋਂ ਚਰਚਿਤ ਸਿਤਾਰਿਆਂ ਵਿਚੋਂ ਇਕ ਬਣਾ ਦਿੱਤਾ ਹੈ । ਇਹ ਫਿਲਮ 20 ਦਸੰਬਰ ਰਾਤ 8 ਵਜੇ ਸੋਨੀ ਮੈਕਸ `ਤੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਲਈ ਤਿਆਰ ਹੈ । ਅਨੀਤ ਕਹਿੰਦੀ ਹੈ,“ਮੈਂ ਸ਼ਾਂਤ ਪਰ ਭਾਵਨਾਤਮਕ ਮਾਣ ਮਹਿਸੂਸ ਕਰ ਰਹੀ ਹਾਂ । ਦਿਲ ਨਾਲ ਬਣੀ ਕਹਾਣੀ, ਫਿਲਮ ਜਿਸ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਹਰ ਕਿਸੇ ਨੂੰ ਵੇਖਣ ਦਾ ਹੱਕ ਹੈ ।

ਅਭਿਨੇਤਰੀ ਨੇ ਸਾਂਝੇ ਕੀਤੇ ਆਪਣੀ ਜਿ਼ੰਦਗੀ ਦੇ ਪਲ

ਉਹ ਕਹਿੰਦੀ ਹੈ,”ਕਈ ਛੋਟੇ ਕਸਬਿਆਂ ਵਿਚ ਟੀ. ਵੀ. ਮਨੋਰੰਜਨ (T. V. Entertainment) ਦਾ ਮੁੱਢਲਾ ਸਰੋਤ ਅਤੇ ਪਰਿਵਾਰ ਦੇ ਮੇਲ-ਜੋਲ ਦਾ ਅਹਿਸਾਸ ਹੁੰਦਾ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ । ਉਸ ਨੇ ਉਹੀ ਜੀਵਨ ਜੀਵਿਆ ਹੈ, ਇਕ ਅਜਿਹੇ ਸ਼ਹਿਰ ਵਿਚ ਜਿੱਥੇ ਟੀ. ਵੀ. ਸਿਰਫ ਰੌਲਾ ਨਹੀਂ ਸੀ, ਸਗੋਂ ਅਜਿਹਾ ਪਲ ਸੀ, ਜਿਸ ਦੀ ਪੂਰਾ ਘਰ ਉਡੀਕ ਕਰਦਾ ਸੀ । ਆਪਣੇ ਮੂਲ `ਚ `ਸੈਯਾਰਾ` ਦੋ ਨੌਜਵਾਨ ਕਲਾਕਾਰਾਂ ਦੇ ਵਿਚਕਾਰ ਦਾ ਇਕ ਡੂੰਘਾ ਤੇ ਭਾਵੁਕ ਰੋਮਾਂਸ (Deep and emotional romance) ਹੈ, ਜੋ ਦੁਨੀਆ ਵਿਚ ਆਪਣੀ ਜਗ੍ਹਾ ਲੱਭਦੇ ਹੋਏ ਵੀ ਪਿਆਰ ਨੂੰ ਫੜੀ ਰੱਖਣ ਦੀ ਕੋਸਿ਼ਸ਼ ਕਰਦੇ ਹਨ ।

ਇਸ ਦਾ ਸੰਗੀਤ ਲੋਕਪ੍ਰਿਯ ਹੋਇਆ, ਐਕਟਿੰਗ ਨੂੰ ਪਸੰਦ ਕੀਤਾ ਗਿਆ

ਇਸ ਦਾ ਸੰਗੀਤ ਲੋਕਪ੍ਰਿਯ ਹੋਇਆ, ਐਕਟਿੰਗ ਨੂੰ ਪਸੰਦ ਕੀਤਾ ਗਿਆ ਅਤੇ ਫਿਲਮ ਦੀਆਂ ਸੱਚੀਆਂ ਭਾਵਨਾਵਾਂ ਨੇ ਵੱਡੇ ਸ਼ਹਿਰਾਂ ਤੇ ਛੋਟੇ ਕਸਬਿਆਂ ਦੋਵਾਂ ਵਿਚ ਲੋਕਾਂ ਨੂੰ ਜੋੜਿਆ । ਇਹ ਵਿਚਾਰ ਪਿੰਡਾਂ, ਕਸਬਿਆਂ, ਟੀਅਰ-2 ਤੇ 3 ਸ਼ਹਿਰਾਂ ਦੇ ਘਰਾਂ ਵਿਚ ਵਿਖਾਇਆ ਜਾਵੇਗਾ । ਉਹ ਥਾਵਾਂ ਜੋ ਉਨ੍ਹਾਂ ਨੂੰ ਬਚਪਨ ਦੀ ਯਾਦ ਦਿਵਾਉਂਦੀਆਂ ਹਨ, ਉਨ੍ਹਾਂ ਨੂੰ ਭਾਵੁਕ ਕਰ ਦਿੰਦੀਆਂ ਹਨ ।

Read More : ਜਸਬੀਰ ਜੱਸੀ ਨੇ ਪੰਜਾਬੀ ਫ਼ਿਲਮ ਫੇਅਰ ਐਵਾਰਡ ਤੋਂ ਪਹਿਲਾਂ ਚੁੱਕੇ ਸਵਾਲ

LEAVE A REPLY

Please enter your comment!
Please enter your name here