ਇਕ ਦੇਸ਼, ਇਕ ਚੋਣ’ ਸਬੰਧੀ ਸੰਸਦੀ ਕਮੇਟੀ ਦਾ ਕਾਰਜਕਾਲ ਵਧਿਆ

0
23
Parliamentary Committee

ਨਵੀਂ ਦਿੱਲੀ, 12 ਦਸੰਬਰ 2025 : ਲੋਕ ਸਭਾ (Lok Sabha) ਨੇ ਉਨ੍ਹਾਂ ਬਿੱਲਾਂ `ਤੇ ਵਿਚਾਰ ਕਰ ਰਹੀ ਸੰਸਦੀ ਕਮੇਟੀ (Parliamentary Committee) ਦਾ ਕਾਰਜਕਾਲ ਵੀਰਵਾਰ ਨੂੰ ਵਧਾ ਦਿੱਤਾ, ਜਿਨ੍ਹਾਂ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ (Lok Sabha and State Legislative Assemblies) ਲਈ ਇਕੋ ਸਮੇਂ ਚੋਣਾਂ ਕਰਾਉਣ ਦਾ ਪ੍ਰਾਵਧਾਨ ਹੈ ।

ਲੋਕ ਸਭਾ ਨੇ ਕਰ ਦਿੱਤਾ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ

ਕਮੇਟੀ ਦੇ ਚੇਅਰਮੈਨ ਪੀ. ਪੀ. ਚੌਧਰੀ (Chairman P. P. Chaudhary) ਨੇ ਸੰਵਿਧਾਨ (129ਵਾਂ ਸੋਧ) ਬਿੱਲ-2024 ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ-2024 ਸਬੰਧੀ ਸਾਂਝੀ ਕਮੇਟੀ ਦੇ ਕਾਰਜਕਾਲ ਨੂੰ ਸਾਲ-2026 ਦੇ ਬਜਟ ਸੈਸ਼ਨ ਦੇ ਆਖਰੀ ਹਫ਼ਤੇ ਦੇ ਪਹਿਲੇ ਦਿਨ ਤੱਕ ਵਧਾਉਣ ਦੀ ਮੰਗ ਕਰਨ ਵਾਲਾ ਮਤਾ ਪੇਸ਼ ਕੀਤਾ । ਲੋਕ ਸਭਾ ਨੇ ਇਸ ਮਤੇ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ । ਪਿਛਲੇ ਸਾਲ ਦਸੰਬਰ ਵਿਚ ਗਠਨ ਤੋਂ ਬਾਅਦ ਤੋਂ ਕਮੇਟੀ ਨੇ ਸੰਵਿਧਾਨਕ ਮਾਹਿਰਾਂ, ਅਰਥਸ਼ਾਸਤਰੀਆਂ ਅਤੇ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਦਿਨੇਸ਼ ਮਹੇਸ਼ਵਰੀ ਸਮੇਤ ਹੋਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਹੈ ।

Read More : ਲੋਕ ਸਭਾ ਵਿਚ ਉੱਠਿਆ ਨਕਲੀ ਕਫ ਸਿਰਪ ਦੀ ਵਿਕਰੀ ਦਾ ਮੁੱਦਾ

LEAVE A REPLY

Please enter your comment!
Please enter your name here