ਸੁਪਰੀਮ ਕੋਰਟ ਨੇ ਲੋਕ ਸਭਾ ਦੇ ਸਪੀਕਰ ਨੂੰ ਜਾਰੀ ਕੀਤਾ ਨੋਟਿਸ

0
27
Supreme Court

ਨਵੀਂ ਦਿੱਲੀ, 17 ਦਸੰਬਰ 2025 : ਸੁਪਰੀਮ ਕੋਰਟ (Supreme Court) ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ (Judge Justice Yashwant Verma) ਵੱਲੋਂ ਦਾਇਰ ਪਟੀਸ਼ਨ `ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਨੋਟਿਸ (Notice) ਜਾਰੀ ਕੀਤਾ ਹੈ ।

ਪਟੀਸ਼ਨ ਵਿਚ ਦਿੱਤੀ ਗਈ ਹੈ ਤਿੰਨ ਮੈਂਬਰੀ ਜਾਂਚ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ

ਪਟੀਸ਼ਨ `ਚ ਵਰਮਾ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ (Corruption allegations) ਦੀ ਜਾਂਚ ਲਈ ਲੋਕ ਸਭਾ ਵੱਲੋਂ ਬਣਾਈ ਗਈ 3 ਮੈਂਬਰੀ ਜਾਂਚ ਕਮੇਟੀ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਗਈ ਹੈ । ਇਸ `ਚ ਕਿਹਾ ਗਿਆ ਹੈ ਕਿ ਮਹਾਂਦੋਸ਼ ਦਾ ਮਤਾ ਦੋਵਾਂ ਹਾਊਸਾਂ `ਚ ਪੇਸ਼ ਕੀਤਾ ਗਿਆ ਸੀ, ਪਰ ਰਾਜ ਸਭਾ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ । ਫਿਰ ਵੀ ਲੋਕ ਸਭਾ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਜੋ ਗਲਤ ਹੈ ।

ਜਸਟਿਸ ਦੱਤਾ ਤੇ ਏ. ਜੇ. ਮਸੀਹ ਦੇ ਬੈਂਚ ਨੇ ਮੰਗੇ ਹਨ ਲੋਕ ਸਭਾ ਦੇ ਸਪੀਕਰ ਦੇ ਦਫ਼ਤਰ ਤੇ ਦੋਹਾਂ ਹਾਉਸਾਂ ਦੇ ਸਕੱਤਰ ਜਨਰਲ ਤੋਂ ਜਵਾਬ

ਜਸਟਿਸ ਦੀਪਾਂਕਰ ਦੱਤਾ ਤੇ ਏ. ਜੇ. ਮਸੀਹ ਦੇ ਬੈਂਚ ਨੇ ਲੋਕ ਸਭਾ ਦੇ ਸਪੀਕਰ ਦੇ ਦਫ਼ਤਰ ਤੇ ਦੋਹਾਂ ਹਾਉਸਾਂ ਦੇ ਸਕੱਤਰ ਜਨਰਲ ਤੋਂ ਜਵਾਬ ਮੰਗੇ ਹਨ । ਜਸਟਿਸ ਦੱਤਾ ਨੇ ਪੁੱਛਿਆ ਕਿ ਰਾਜ ਸਭਾ `ਚ ਮਤਾ ਰੱਦ ਕਰ ਦਿੱਤਾ ਗਿਆ ਸੀ । ਇਸ ਦੇ ਬਾਵਜੂਦ ਲੋਕ ਸਭਾ `ਚ ਇਕ ਕਮੇਟੀ ਬਣਾਈ ਗਈ ।

ਸੰਸਦ `ਚ ਕਈ ਮੈਂਬਰ ਤੇ ਕਾਨੂੰਨੀ ਮਾਹਿਰ ਮੌਜੂਦ ਸਨ, ਫਿਰ ਵੀ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ।  ਸੰਸਦ `ਚ ਮੌਜੂਦ ਕਾਨੂੰਨੀ ਮਾਹਰਾਂ ਨੇ ਅਜਿਹਾ ਕਿਵੇਂ ਹੋਣ ਦਿੱਤਾ ? ਇਸ ਸਾਲ 14 ਮਾਰਚ ਨੂੰ ਦਿੱਲੀ `ਚ ਜੱਜ ਦੇ ਸਰਕਾਰੀ ਨਿਵਾਸ ਦੇ ਸਟੋਰਰੂਮ `ਚ ਅੱਗ ਲੱਗਣ ਤੋਂ ਬਾਅਦ ਸੜੇ ਹੋਏ ਨੋਟਾਂ ਦੇ ਬੰਡਲ ਮਿਲੇ ਸਨ । ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਹਾਬਾਦ ਹਾਈ ਕੋਰਟ (Allahabad High Court) `ਚ ਤਬਦੀਲ ਕਰ ਦਿੱਤਾ ਗਿਆ ਸੀ । ਮਾਮਲੇ ਦੀ ਅਗਲੀ ਸੁਣਵਾਈ 7 ਜਨਵਰੀ, 2026 ਨੂੰ ਹੋਵੇਗੀ ।

Read More : ਇੰਡੀਗੋ ਮਾਮਲੇ `ਚ ਸੁਪਰੀਮ ਕੋਰਟ ਦਾ ਸੁਣਵਾਈ ਤੋਂ ਇਨਕਾਰ

LEAVE A REPLY

Please enter your comment!
Please enter your name here