ਹਰਿਆਣਾ ਵਿਚ ਹੈ ਐਲ. ਪੀ. ਜੀ. ਪੈਟਰੋਲੀਅਮ ਵਸਤਾਂ ਦੀ ਸਪਲਾਈ ਆਮ : ਸੈਣੀ

0
26
Nayab Saini

ਚੰਡੀਗੜ੍ਹ, 13 ਮਾਰਚ 2026 : ਮੱਧ ਪੂਰਬ (Middle East) ਵਿਚ ਚੱਲ ਰਹੀ ਭਿਆਨਕ ਜੰਗ ਦੇ ਚਲਦਿਆਂ ਜੋ ਗੈਸ (Gas) ਅਤੇ ਪੈਟਰੋਲੀਅਮ ਪਦਾਰਥਾਂ (Petroleum products) ਦੀ ਕਮੀ ਆਈ ਹੈ ਸਬੰਧੀ ਸਥਿਤੀ ਹਰਿਆਣਾ ਸਰਕਾਰ ਵਲੋਂ ਸਪੱਸ਼ਟ ਕੀਤੀ ਹੈ ।

ਕੀ ਆਖਿਆ ਹੈ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ, ਮੱਧ ਪੂਰਬ ਵਿਚ ਜੰਗ ਵਰਗੀ ਸਥਿਤੀ ਦੇ ਕਾਰਨ, ਘਰੇਲੂ ਐਲ. ਪੀ. ਜੀ. ਸਪਲਾਈ ਵਿਚ ਵਿਘਨ ਪੈਣ ਦੀਆਂ ਅਫਵਾਹਾਂ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਫੈਲ ਰਹੀਆਂ ਹਨ । ਉਨ੍ਹਾਂ ਸਪੱਸ਼ਟ ਤੌਰ ‘ਤੇ ਆਖਿਆ ਕਿ ਹਰਿਆਣਾ ਵਿਚ ਘਰੇਲੂ ਐਲ. ਪੀ. ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਿਰਵਿਘਨ ਅਤੇ ਆਮ ਹੈ । ਨਾਇਬ ਸੈਣੀ ਨੇ ਕਿਹਾ ਕਿ ਉਨ੍ਹਾਂ ਵਲੋਂ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਤੇਲ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ ।

ਕੀ ਭਰੋਸਾ ਦਿੱਤਾ ਹੈ ਤੇਲ ਕੰਪਨੀਆਂ ਵਲੋਂ

ਮੁੱਖ ਮੰਤਰੀ ਹਰਿਆਣਾ (Chief Minister Haryana) ਨਾਇਬ ਸੈਣੀ ਨੇ ਦੱਸਿਆ ਕਿ ਤੇਲ ਕੰਪਨੀਆਂ ਨੇ ਭਰੋਸਾ ਦਿੱਤਾ ਹੈ ਕਿ ਹਰਿਆਣਾ ਰਾਜ ਵਿਚ ਲੋੜੀਂਦੀ ਸਪਲਾਈ ਹੈ ਅਤੇ ਸਪਲਾਈ ਨਿਰਵਿਘਨ ਹੈ । ਵਪਾਰਕ ਸਿਲੰਡਰਾਂ ਦੀ ਸਪਲਾਈ ਦੇ ਸੰਬੰਧ ਵਿਚ ਹਸਪਤਾਲਾਂ, ਵਿਦਿਅਕ ਸੰਸਥਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਤਰਜੀਹ ਦੇਣ ਦੇ ਪ੍ਰਬੰਧ ਕੀਤੇ ਗਏ ਹਨ ਤੇ ਇਸਦੇ ਨਾਲ ਹੀ ਡੀ. ਸੀ., ਐਸ. ਪੀ. ਅਤੇ ਜਿਲ੍ਹਾ ਸਪਲਾਈ ਅਧਿਕਾਰੀਆਂ ਨੂੰ ਚੋਰੀ, ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ।

Read More : ਭਾਰਤ ਸਰਕਾਰ ਦਾ ਮੁੱਖ ਡਿਜ਼ੀਟਲ ਪਲੇਟਫਾਰਮ ਪ੍ਰਗਤੀ ਸ਼ਲਾਘਾਯੋਗ : ਨਾਇਬ ਸੈਣੀ

LEAVE A REPLY

Please enter your comment!
Please enter your name here