ਰੂਸ `ਚ 130 ਸਾਲਾਂ ਬਾਅਦ ‘ਸਨੋ ਐਮਰਜੈਂਸੀ’, ਚੌਥੀ ਮੰਜਿ਼ਲ ਤੱਕ ਜੰਮੀ ਬਰਫ਼

0
31
Russia

ਮਾਸਕੋ, 20 ਜਨਵਰੀ 2026 : ਰੂਸ (Russia)`ਚ ਬਰਫ਼ਬਾਰੀ ਦੇ ਰਿਕਾਰਡ ਟੁੱਟ ਰਹੇ ਹਨ ਤੇ ਇੱਥੋਂ ਦੇ ਸ਼ਹਿਰ ਕਾਮਚਟਕਾ ਵਿਚ ਇੰਨੀ ਬਰਫ਼ਬਾਰੀ (Snowfall) ਹੋਈ ਹੈ ਕਿ ਇਮਾਰਤਾਂ ਚੌਥੀ ਮੰਜਿ਼ਲ ਤੱਕ ਬਰਫ਼ ਨਾਲ ਢਕੀਆਂ (Covered with snow) ਗਈਆਂ ਹਨ ।

ਬਰਫ ਦੇ ਪਹਾੜ ਜੀਵਨ ਨੂੰ ਪ੍ਰਭਾਵਿਤ ਹੀ ਨਹੀਂ ਬਲਕਿ ਜਾਨ ਲਈ ਖਤਰਾ ਵੀ ਚੁੱਕੇ ਹਨ ਬਣ

ਇੰਨੀ ਉਚਾਈ ਤੱਕ ਬਣੇ ਬਰਫ਼ ਦੇ ਪਹਾੜ ਨਾ ਸਿਰਫ਼ ਆਮ ਜੀਵਨ ਨੂੰ ਪ੍ਰਭਾਵਿਤ ਕਰ ਰਹੇ ਹਨ, ਸਗੋਂ ਜਾਨ ਲਈ ਖ਼ਤਰਾ ਵੀ ਬਣ ਚੁੱਕੇ ਹਨ । ਛੱਤ ਤੋਂ ਬਰਫ਼ ਡਿੱਗਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ । ਇੱਥੇ ਐਮਰਜੈਂਸੀ (Emergency) ਐਲਾਨ ਦਿੱਤੀ ਗਈ ਹੈ ।

ਰੂਸ ਵਿਚ ਅਜਿਹੀ ਬਰਫ਼ਬਾਰੀ ਪੂਰੇ 130 ਸਾਲਾਂ ਬਾਅਦ ਹੋ ਰਹੀ ਹੈ । ਕਾਮਚਟਕਾ ਦੀਆਂ ਸਾਰੀਆਂ ਵੀਡੀਓਜ਼ ਡਰਾਉਣ ਵਾਲੀਆਂ ਹਨ । ਵਾਇਰਲ ਵੀ ਰੂਸ ਵੀਡੀਓਜ਼ ਨੂੰ ਦੇਖਣ ਵਾਲੇ ਇਸ ਨੂੰ ਕੁਦਰਤ ਦੀ ਚਿਤਾਵਨੀ ਮੰਨ ਰਹੇ ਹਨ । ਦੂਜੇ ਪਾਸੇ ਦੇ ਕਾਮਚਟਕਾ ਸ਼ਹਿਰ `ਚ ਬਰਫ ਨਾਲ ਢਕੀਆਂ ਇਮਾਰਤਾਂ ਤੇ (ਇਨਸੈੱਟ) ਬਰਫ ਹਟਾਉਂਦੇ ਲੋਕ । ਕੁਝ ਯੂਜ਼ਰਸ ਇਨ੍ਹਾਂ ਵੀਡੀਓਜ਼ ਨੂੰ ਏ. ਆਈ. ਦਾ ਨਤੀਜਾ ਵੀ ਦੱਸ ਰਹੇ ਹਨ ।

Read more : ਯੂਕੇਨ `ਤੇ 650 ਤੋਂ ਵੱਧ ਡਰੋਨਾਂ ਅਤੇ 36 ਮਿਜ਼ਾਈਲਾਂ ਨਾਲ ਹਮਲਿਆਂ ਵਿਚ 3 ਦੀ ਮੌਤ

LEAVE A REPLY

Please enter your comment!
Please enter your name here