ਕਾਨਪੁਰ, 14 ਦਸੰਬਰ 2025 : ਐੱਸ. ਆਈ. ਟੀ. ਨੇ ਰਵਿੰਦਰ ਨਾਥ ਸੋਨੀ (Ravindra Nath Soni) ਨਾਲ ਸਬੰਧਤ ਕਰੋੜਾਂ ਰੁਪਏ ਦੀ ਜਾਇਦਾਦ ਦਾ ਪਤਾ ਲਾਇਆ ਹੈ, ਜਿਸ ਨੇ ਇਕ ਬਲਿਊ ਚਿੱਪ ਕੰਪਨੀ `ਚ ਨਿਵੇਸ਼ ਕਰਨ ਦੇ ਨਾਂ `ਤੇ 700 ਤੋਂ ਵੱਧ ਲੋਕਾਂ (More than 700 people) ਨਾਲ ਲਗਭਗ 1500 ਕਰੋੜ ਰੁਪਏ ਦੀ ਠੱਗੀ (Fraud) ਕੀਤੀ ਸੀ ।
ਕੀ ਕੀ ਮਿਲਿਆ ਹੈ ਜਾਂਚ ਦੌਰਾਨ
ਜਾਂਚ ਦੌਰਾਨ ਮਹਾਠੱਗ ਦੇ `ਕਚੌਰੀ ਕਾਊਂਟਰ` ਦੀ ਜਗ੍ਹਾ ਦੁਬਈ, ਦਿੱਲੀ ਤੇ ਗੁਰੂਗ੍ਰਾਮ ਦੇ ਬੈਂਕ ਖਾਤਿਆਂ `ਚ 20 ਕਰੋੜ ਰੁਪਏ ਤੋਂ ਵੱਧ ਦੀ ਰਕਮ ਤੇ ਕਰੋੜਾਂ ਰੁਪਏ ਦੇ ਸੋਨੇ ਦਾ ਖੁਲਾਸਾ ਹੋਇਆ ਹੈ । ਐਸ. ਆਈ. ਟੀ. (S. I. T.) ਨੂੰ ਦੁਬਈ ਦੇ ਈ-ਮਾਰਗ ਜ਼ਬੀਲ `ਚ 3.2 ਮਿਲੀਅਨ ਦਿਰਹਾਮ ਦਾ ਇਕ ਫਲੈਟ ਵੀ ਮਿਲਿਆ ਹੈ, ਜਿਸ ਦੀ ਕੀਮਤ ਭਾਰਤੀ ਕਰੰਸੀ `ਚ ਲਗਭਗ 7.83 ਕਰੋੜ ਰੁਪਏ ਹੈ । ਦੁਬਈ ਦੇ ਤਿੰਨ ਬੈਂਕ ਵਿਚ 1,18,243 ਦਿਰਹਾਮ, 7.50 ਲੱਖ ਦਿਰਹਾਮ ਤੇ 70 ਹਜ਼ਾਰ ਦਿਰਹਾਮ ਦੀ ਰਕਮ ਮਿਲੀ ਹੈ । ਜਾਂਚ ਦੌਰਾਨ 20 ਤੋਂ 22 ਕਰੋੜ ਰੁਪਏ ਦੇ ਸੋਨੇ ਦਾ ਪਤਾ ਲੱਗਾ ਹੈ ।
ਮਹਾਠੱਗ ਦੀਆਂ ਜਾਇਦਾਦਾਂ ਦਾ ਦਿੱਲੀ ਤੇ ਐਨ. ਸੀ. ਆਰ. ਵਿਚ ਵੀ ਲੱਗਿਆ ਹੈ ਪਤਾ
ਦਿੱਲੀ ਤੇ ਐੱਨ. ਸੀ. ਆਰ. (Delhi and N. C. R.) `ਚ ਮਹਾਠੱਗ ਦੀਆਂ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ । ਇਨ੍ਹਾਂ `ਚ ਕਰੋਲ ਬਾਗ `ਚ 1.5 ਕਰੋੜ ਰੁਪਏ ਦੀਆਂ ਦੋ ਦੁਕਾਨਾਂ, ਚਾਂਦਨੀ ਚੌਕ `ਚ 70 ਲੱਖ ਰੁਪਏ ਦੀ ਇਕ ਦੁਕਾਨ, ਨੋਇਡਾ ਦੇ ਸੈਕਟਰ 118 `ਚ 1 ਕਰੋੜ ਰੁਪਏ ਦਾ ਫਲੈਟ, ਗੁਰੂਗ੍ਰਾਮ ਦੇ ਐੱਸ. ਬੀ. ਐੱਮ. ਪ੍ਰਾਜੈਕਟ `ਚ 3 ਕਰੋੜ ਰੁਪਏ ਦਾ ਇਕ ਫਲੈਟ, 3 ਕਰੋੜ ਰੁਪਏ ਦਾ ਇਕ ਹੋਰ 3 ਬੀ. ਐੱਚ ਕੇ. ਵਾਲਾ ਫਲੈਟ ਤੇ ਐੱਮ-3-ਐੱਮ ਪ੍ਰਾਜੈਕਟ `ਚ ਇਕ ਫਲੈਟ ਲਈ 1 ਕਰੋੜ ਰੁਪਏ ਦੀ ਅਦਾਇਗੀ ਸ਼ਾਮਲ ਹੈ ।
ਡਿਜੀਟਲ ਡਾਟਾ ਤੋਂ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ
ਐੱਸ. ਆਈ. ਟੀ. ਦੀ ਟੀਮ ਰਵਿੰਦਰ ਨਾਲ ਦੇਹਰਾਦੂਨ ’ਚ ਉਸ ਗਈ । ਪਤਨੀ ਤੇ ਧੀ ਉੱਥੇ ਮਿਲੀਆਂ । ਟੀਮ ਨੇ ਘਰ ਦੀ ਤਲਾਸ਼ੀ ਲਈ ਤੇ ਉਸ ਦੇ ਲੈਪਟਾਪ ਡਾਟਾ ਤੋਂ ਹੋਰ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਤੇ ਈਮੇਲ ਦੀ ਜਾਂਚ ਕੀਤੀ । ਡਿਜੀਟਲ ਸੂਤਰਾਂ ਅਨੁਸਾਰ ਗੁਰਨੀਤ ਕੌਰ ਜੋ ਰਵਿੰਦਰ ਦੇ ਖਾਤੇ ਚਲਾਉਂਦੀ ਸੀ, ਦੇ ਸਾਥੀਆਂ ਦੀਆਂ ਫੋਟੋਆਂ ਵੀ ਮਿਲੀਆਂ ਹਨ । ਸੂਰਜ ਜੁਮਾਨੀ ਦੀ ਸੋਨੇ ਦੇ ਬਿਸਕੁਟਾਂ ਤੇ ਇਕ ਹੋਰ ਸਾਥੀ ਦੀ ਡਾਲਰਾਂ ਨਾਲ ਫੋਟੋਆਂ ਮਿਲੀਆਂ ਹਨ ।
Read More : ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਬਿਕਰਮ ਸਿੰਘ ਮਜੀਠੀਆ, ਪੁੱਛਗਿੱਛ ਜਾਰੀ









