ਨਵੀਂ ਦਿੱਲੀ, 24 ਨਵੰਬਰ 2025 : ਸਿਆਸੀ ਗਲਿਆਰਿਆਂ ਦੀ ਇਤਿਹਾਸਕ ਪਾਰਟੀ ਕਾਂਗਰਸ (Congress) ਦੇ ਸੀਨੀਅਰ ਨੇਤਾ ਰਾਹੁਲ ਗਾਂਧੀ (Rahul Gandhi) ਨੇ ਵੋਟਰ ਸੂਚੀ ਦੀ ਤੀਬਰ ਸੋਧ (ਐੱਸ. ਆਈ. ਆਰ.) ਦੇ ਕੰਮ `ਚ ਲੱਗੇ ਬੂਥ ਲੈਵਲ ਅਧਿਕਾਰੀਆਂ (Booth level officials) (ਬੀ. ਐੱਲ. ਓਜ਼) ਦੀ ਮੌਤ ਨੂੰ ਲੈ ਕੇ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਕਟਹਿਰੇ `ਚ ਖੜ੍ਹਾ ਕਰਦਿਆਂ ਆਪਣੇ ਸੋਸ਼ਲ ਮੀਡੀਆ ਰਾਹੀਂ ਐੱਸ. ਆਈ. ਆਰ. ਨੂੰ `ਜ਼ੁਲਮ` ਦੱਸਿਆ । ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਆਧੁਨਿਕ ਤਕਨੀਕ ਨਾ ਅਪਣਾਉਂਦੇ ਹੋਏ ਕਾਗਜ਼ਾਂ `ਤੇ ਕੰਮ ਕਰਨ ਦਾ ਵੀ ਦੋਸ਼ ਲਾਇਆ ।
ਐੱਸ. ਆਈ. ਆਰ. ਇਕ ਸੋਚੀ-ਸਮਝੀ ਸਾਜ਼ਿਸ਼ ਹੈ : ਗਾਂਧੀ
ਗਾਂਧੀ ਨੇ ਕਿਹਾ ਕਿ ਐੱਸ. ਆਈ. ਆਰ. (S. I. R.) ਇਕ ਸੋਚੀ-ਸਮਝੀ ਸਾਜ਼ਿਸ਼ ਹੈ, ਜਿੱਥੇ ਨਾਗਰਿਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ `ਅਤੇ ਬੂਥ ਲੈਵਲ ਅਧਿਕਾਰੀਆਂ ਦੀ ਬੇਲੋੜੇ ਦਬਾਅ ਨਾਲ ਮੌਤਾਂ ਨੂੰ `ਕਾਲੈਟਰਲ ਡੈਮੇਜ` ਮੰਨ ਕੇ ਅੱਖੋਂ-ਪਰੋਖੇ ਕਰ ਦਿੱਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਪੂਰੇ ਦੇਸ਼ ਹਫੜਾ-ਦਫ਼ੜੀ ਮਚਾਈ ਹੋਈ ਹੈ, ਜਿਸ ਦਾ ਨਤੀਜਾ ਇਹ ਹੈ ਕਿ 3 ਹਫਤਿਆਂ `ਚ 16 ਬੀ. ਐੱਲ. ਓਜ਼ ਦੀ ਜਾਨ ਚਲੀ ਗਈ। ਹਾਰਟ ਅਟੈਕ, ਤਣਾਅ ਅਤੇ ਆਤਮਹੱਤਿਆ ਇਹ `ਚ ਥੋਪਿਆ ਗਿਆ `ਜ਼ੁਲਮ` ਹੈ ।
ਭਾਰਤ ਦਾ ਚੋਣ ਕਮਿਸ਼ਨ ਅੱਜ ਵੀ ਕਾਗਜ਼ਾਂ ਦਾ ਜੰਗਲ ਖੜ੍ਹਾ ਕਰਨ `ਤੇ ਹੀ ਅੜਿਆ ਹੋਇਆ ਹੈ
ਗਾਂਧੀ ਨੇ ਚੋਣ ਕਮਿਸ਼ਨ (Election Commission) `ਤੇ ਸਾਜਿ਼ਸ਼ ਰਚਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਸੱਤਾ ਦੀ ਰੱਖਿਆ `ਚ ਲੋਕਤੰਤਰ ਦੀ ਬਲੀ ਹੈ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਅਜਿਹਾ ਸਿਸਟਮ ਬਣਾਇਆ ਹੈ, ਜਿਸ `ਚ ਨਾਗਰਿਕਾਂ ਨੂੰ ਖੁਦ ਨੂੰ ਤਲਾਸ਼ਣ ਲਈ 22 ਸਾਲ ਪੁਰਾਣੀ ਵੈਟਰ ਸੂਚੀ ਦੇ ਹਜ਼ਾਰਾਂ ਸਕੈਨ ਪੰਨੇ ਪਲਟਣੇ ਪਏ । ਮਕਸਦ ਸਾਫ਼ ਹੈ, ਸਹੀ ਵੋਟਰ ਥੱਕ ਕੇ ਹਾਰ ਜਾਵੇ ਅਤੇ ਵੋਟ ਚੋਰੀ ਬਿਨਾਂ ਕਿਸੇ ਰੋਕ ਟੋਕ ਦੇ ਜਾਰੀ ਰਹੇ । ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਲਈ ਅਤਿ-ਆਧੁਨਿਕ ਸਾਫਟਵੇਅਰ (State-of-the-art software) ਬਣਾਉਂਦਾ ਹੈ ਪਰ ਭਾਰਤ ਦਾ ਚੋਣ ਕਮਿਸ਼ਨ ਅੱਜ ਵੀ ਕਾਗਜ਼ਾਂ ਦਾ ਜੰਗਲ ਖੜ੍ਹਾ ਕਰਨ `ਤੇ ਹੀ ਅੜਿਆ ਹੋਇਆ ਹੈ ।
ਐੱਸ. ਆਈ. ਆਰ. ਦੇ ਮਸਲੇ `ਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ `ਤੇ ਲਗਾਤਾਰ ਹਮਲਾਵਰ ਹਨ
ਜਿ਼ਕਰਯੋਗ ਹੈ ਕਿ ਦੇਸ਼ ਦੇ 12 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ `ਚ ਚੱਲ ਰਹੀ ਵੋਟਰ ਸੂਚੀ ਸੋਧ (ਐੱਸ. ਆਈ. ਆਰ.) ਮੁਹਿੰਮ ਦਰਮਿਆਨ ਬੀ. ਐੱਲ. ਓਜ਼ ਦੀਆਂ ਮੌਤਾਂ ਚਿੰਤਾ ਦਾ ਕਾਰਨ ਬਣ ਗਈਆਂ ਹਨ । ਐੱਸ. ਆਈ. ਆਰ. ਦੇ ਮਸਲੇ `ਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ `ਤੇ ਲਗਾਤਾਰ ਹਮਲਾਵਰ ਹਨ ।
ਬੀ. ਐੱਲ. ਓਜ਼ `ਤੇ ਬਹੁਤ ਦਬਾਅ ਪਾ ਰਿਹਾ ਹੈ ਚੋਣ ਕਮਿਸ਼ਨ : ਤਿਣਮਲ
ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦੌਰਾਨ ਵਧੇਰੇ ਕੰਮ ਕਾਰਨ ਤਣਾਅ ਦੇ ਦੋਸ਼ਾਂ ਦਰਮਿਆਨ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜਿ਼ਲੇ `ਚ ਬੂਥ ਲੈਵਲ ਅਫਸਰ (ਬੀ. ਐੱਲ. ਓ) ਕਮਲ ਨਾਸਕਰ ਨੂੰ ਐਤਵਾਰ ਹਸਪਤਾਲ `ਚ ਦਾਖਲ ਕਰਵਾਇਆ ਗਿਆ ਸੀ ।
ਤ੍ਰਿਣਮੂਲ ਕਾਂਗਰਸ ਨੇਤਾ ਕਲਿਆਣ ਬੈਨਰਜੀ ਨੇ ਲਾਇਆ ਚੋਣ ਕਮਿਸ਼ਨ ਤੇ ਬੀ. ਐੱਲ. ਓਜ਼. ਤੇ ਵਧੇਰੇ ਕੰਮ ਦਾ ਦਬਾਅ ਪਾਉਣ ਦਾ ਦੋਸ਼
ਕਮਲ ਦੇ ਪਰਿਵਾਰ ਨੇ ਕਿਹਾ ਕਿ ਉਹ ਗੰਭੀਰ ਮਾਨਸਿਕ ਤੇ ਸਰੀਰਕ ਤਣਾਅ `ਚ ਸੀ । ਡਿਜੀਟਲੀ ਡਾਟਾ (Digitally data) ਅਪਲੋਡ ਕਰਨ ਲਈ ਉਹ ਦੇਰ ਰਾਤ ਤੱਕ ਜਾਗਦਾ ਰਿਹਾ । ਤ੍ਰਿਣਮੂਲ ਕਾਂਗਰਸ ਦੇ ਨੇਤਾ ਕਲਿਆਣ ਬੈਨਰਜੀ ਨੇ ਚੋਣ ਕਮਿਸ਼ਨ `ਤੇ ਬੀ. ਐੱਲ. ਓਜ਼. `ਤੇ ਵਧੇਰੇ ਕੰਮ ਦਾ ਦਬਾਅ ਪਾਉਣ ਦਾ ਦੋਸ਼ ਲਾਇਆ ਹੈ । ਹਾਲਾਂਕਿ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਮ ਦੇ ਤਣਾਅ ਕਾਰਨ ਕਿਸੇ ਦੇ ਬੀਮਾਰ ਹੋਣ ਦੀ ਕੋਈ ਰਿਪੋਰਟ ਨਹੀਂ ਹੈ ।
Read More : ਟਰੰਪ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ : ਰਾਹੁਲ ਗਾਂਧੀ









