ਚੰਡੀਗੜ, 24 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਗਾਇਕ ਤੇ ਰੈਪਰ (Singer and rapper) ਯੋ ਯੋ ਹਨੀ ਸਿੰਘ ਵਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਗੀਤ ਨਾਗਿਨ (Song Naagin) ਵਿਵਾਦਾਂ ਵਿਚ ਘਿਰ ਗਿਆ ਹੈ । ਦੱਸਣਯੋਗ ਹੈ ਕਿ ਇਸ ਗਾਣੇ ਨੂੰ ਅਸ਼ਲੀਲ (The song is obscene) ਦੱਸਿਆ ਜਾ ਰਿਹਾ ਹੈ ।
ਕਿਸ ਨੇ ਕੀਤੀ ਹੈ ਸਿ਼ਕਾਇਤ
ਹਨੀ ਸਿੰਘ (Honey Singh) ਦੇ ਨਾਗਿਨ ਗੀਤ ਨੂੰ ਭਾਜਪਾ ਪੰਜਾਬ ਦੇ ਸਹਾਇਕ ਕਨਵੀਨਰ ਅਰਵਿੰਦ ਸ਼ਰਮਾ ਨੇ ਪਾਰਟੀ ਲੀਡਰਸਿ਼ਪ ਨੂੰ ਸਿਕਾਇਤ ਕਰਕੇ ਇਸ ਗਾਣੇ ਨੂੰ ਅਸ਼ਲੀਲ ਦੱਸਿਆ ਹੈ । ਉਨ੍ਹਾਂ ਮੰਗ ਕੀਤੀ ਹੈ ਕਿ ਯੂ-ਟਿਊਬ ਸਣ ਸਮੱਚੇ ਡਿਜ਼ੀਟਲ ਪਲੇਟਫਾਰਮਾਂ ਤੇ ਕੇਸ ਦਰਜ ਕਰਨ ਦੇ ਨਾਲ-ਨਾਲ ਗਾਣੇ ਨੂੰ ਫੌਰੀ ਤੌਰ ਤੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ ।
ਸਿ਼ਕਾਇਤ ਵਿਚ ਕੀ ਲਗਾਇਆ ਗਿਆ ਹੈ ਦੋਸ਼
ਅਰਵਿੰਦ ਸ਼ਰਮਾ ਨੇ ਭਾਜਪਾ ਨੂੰ ਕੀਤੀ ਆਪਣੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਇਸ ਗਾਣੇ ਵਿੱਚ ਲੱਚਰਤਾ, ਅਸ਼ਲੀਲ ਨਾਚ ਅਤੇ ਇਤਰਾਜ਼ਯੋਗ ਦ੍ਰਿਸ਼ ਦਰਸਾਏ ਗਏ ਹਨ, ਜੋ ਕਿ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਹਨ । ਉਨ੍ਹਾਂ ਕਿਹਾ ਕਿ ਮਨੋਰੰਜਨ ਦੇ ਨਾਮ ‘ਤੇ ਪੰਜਾਬੀ ਸੰਗੀਤ ਅਤੇ ਇਸਦੀ ਪਛਾਣ ਨੂੰ ਢਾਹ ਲਗਾਈ ਜਾ ਰਹੀ ਹੈ, ਜੋ ਕਿ ਬਹੁਤ ਚਿੰਤਾਜਨਕ ਹੈ ।
Read More : ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਸ਼ੋਅ ਵਿਚ ਭੀੜ ਹੋਈ ਬੇਕਾਬੂ









