ਅਮਰੀਕਾ ਦੇ ਗੁਰਦੁਆਰਾ ਕੰਪਲੈਕਸ ਤੋਂ ਇਕ ਸਿੱਖ ਵਿਅਕਤੀ ਹੋਇਆ ਅਗਵਾ

0
14
kidnapped

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਕੰਪਲੈਕਸ ਵਿਚੋਂ ਇਕ ਸਿੱਖ ਵਿਅਕਤੀ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ (Gurdwara Sahib Complex) ਵਿਚੋਂ ਜਿਸ ਸਿੱਖ ਵਿਅਕਤੀ ਨੂੰ ਅਗਵਾ (Kidnapping) ਕੀਤਾ ਗਿਆ ਹੈ ਦਾ ਨਾਮ ਅਵਤਾਰ ਸਿੰਘ ਹੈ । ਅਗਵਾ ਕੀਤਾ ਗਿਆ ਵਿਅਕਤੀ ਅਵਤਾਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ । ਅਵਤਾਰ ਸਿੰਘ ਦੀ ਉਮਰ 57 ਸਾਲ ਦੱਸੀ ਜਾਂਦੀ ਹੈ ਅਤੇ ਉਹ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕੰਮ ਕਰ ਰਿਹਾ ਸੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਰਹਿੰਦਾ ਸੀ ।

ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਤੇ ਕੀਤੀ ਹੈ ਜਾਂਚ ਸ਼ੁਰੂ

ਕੈਨੀਫੋਰਨੀਆ ਵਿਖੇ ਅਗਵਾ ਹੋਏ ਅਵਤਾਰ ਸਿੰਘ ਸਬੰਧੀ ਪੁਲਸ ਨੂੰ ਪ੍ਰਾਪਤ ਹੋਈ ਸੀ. ਸੀ. ਟੀ. ਵੀ. ਫੁਟੇਜ (CCTV footage) ਦੇ ਆਧਾਰ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਫੁਟੇਜ ਵਿਚ ਤਿੰਨ ਅਣਪਛਾਤੇ ਲੋਕ ਅਤੇ ਇਕ ਚਿੱਟੇ ਰੰਗ ਦੀ ਐਸ. ਯੂ. ਵੀ. ਦਿਖਾਈ ਦੇ ਰਹੀ ਹੈ ।

ਪਰਿਵਾਰ ਦੀ ਸਿ਼ਕਾਇਤ ਤੋਂ ਬਾਅਦ ਪੁਲਸ ਨੇ ਜਾਰੀ ਕੀਤੀ ਅਵਤਾਰ ਸਿੰਘ ਦੀ ਤਸਵੀਰ

ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚੋਂ ਅਗਵਾ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਪੁਲਸ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਕੋਲ ਅਗਵਾ ਦੀ ਰਿਪੋਰਟ ਦਰਜ ਕਰਵਾਈ ਹੈ, ਜਿਸਨੂੰ ਆਧਾਰ ਮੰਨ ਕੇ ਜਿਥੇ ਪੁਲਸ (Police) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਸਥਾਨਕ ਪੁਲਸ ਨੇ ਜਨਤਾ ਤੋਂ ਜਾਣਕਾਰੀ ਮੰਗਦਿਆਂ ਅਵਤਾਰ ਸਿੰਘ ਅਤੇ ਐਸ. ਯੂ. ਵੀ. ਦੀ ਇੱਕ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਅਪਲੋਡ ਕੀਤੀ ਹੈ ।

Read More : ਦਿੱਲੀ ਦੇ ਇਕ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

LEAVE A REPLY

Please enter your comment!
Please enter your name here