ਨਵੀਨ ਅਰੋੜਾ ਮਡਰ ਦੀ ਜਿੰਮੇਵਾਰੀ ਲਈ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ

0
33
Sher-e-Punjab Brigade

ਫਿਰੋਜ਼ਪੁਰ, 17 ਨਵੰਬਰ 2025 : ਸ਼ਨੀਵਾਰ ਦੀ ਰਾਤ ਨੂੰ ਆਰ. ਐਸ. ਐਸ. ਦੇ ਆਗੂ ਬਲਦੇਵ ਰਾਜ ਅਰੋੜਾ ਦੇ ਸਪੁੱਤਰ ਨਵੀਨ ਅਰੋੜਾ (Naveen Arora) ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਜਿੰਮੇਵਾਰੀ ਸ਼ੇਰ-ਏ-ਪੰਜਾਬ ਬ੍ਰਿਗੇਡ ਨੇ ਲਈ ਹੈ।ਦੱਸਣਯੋਗ ਹੈ ਕਿ ਉਕਤ ਪੱਤਰ ਬ੍ਰਿਗੇਡ ਦੇ ਕਮਾਂਡਰ ਪਰਮਜੀਤ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ ।

ਪੱਤਰ ਲਿਖ ਕੇ ਲਈ ਹੈ ਜਿੰਮੇਵਾਰੀ

ਗਰਮ ਖਿਆਲੀ ਜਥੇਬੰਦੀ ਸ਼ੇਰ-ਏ. ਪੰਜਾਬ ਬ੍ਰਿਗੇਡ (Sher-e-Punjab Brigade) ਦੇ ਆਗੂਆਂ ਵਲੋਂ ਨਵੀਨ ਅਰੋੜਾ ਦੇ ਕਤਲ ਦੀ ਜਿੰਮੇਵਾਰੀ ਇਕ ਪੱਤਰ ਲਿਖ ਕੇ ਲਈ ਗਈ ਹੈ । ਦੱਸਣਯੋਗ ਹੈ ਕਿ ਸਿਰਫ਼ ਬਲਦੇਵ ਰਾਜ ਅਰੋੜਾ ਹੀ ਨਹੀਂ ਬਲਕਿ ਨਵੀਨ ਅਰੋੜਾ ਵੀ ਆਰ. ਐਸ. ਐਸ. ਦੇ ਇਕ ਸਰਗਰਮ ਆਗੂ ਸਨ ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੱਤਰ

ਸ਼ੇਰ-ਏ-ਪੰਜਾਬ ਬ੍ਰਿਗੇਡ ਵਲੋਂ ਜਾਰੀ ਕੀਤਾ ਗਿਆ ਨਵੀਨ ਅਰੋੜਾ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲਾ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਨਵੀਨ ਅਰੋੜਾ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ । ਇਹ ਪੱਤਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਲਿਖਿਆ ਹੈ ਕਿ ਆਰ. ਐੱਸ. ਐੱਸ.(R. S. S.) ਆਗੂ ਬਲਦੇਵ ਅਰੋੜਾ ਆਰ. ਐੱਸ. ਐੱਸ. ਨਾਲ ਜੁੜਿਆ ਹੋਇਆ ਹੈ ਅਤੇ ਇਹ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ । ਸੋਸ਼ਲ ਮੀਡੀਆ ਤੇ ਵਾਇਰਲ ਇਸ ਪੱਤਰ ਸਬੰਧੀ ਪੋਸਟ ਦੀ ਜਿੰਮੇਵਾਰੀ ਅਸੀਂ ਨਹੀਂ ਕਰਦੇ ।

Read More : ਨਵੀਨ ਅਰੋੜਾ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

LEAVE A REPLY

Please enter your comment!
Please enter your name here