ਜ਼ਮੀਨ ਘੁਟਾਲੇ `ਚ ਸ਼ੇਖ ਹਸੀਨਾ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ

0
15
Sheikh Hasina

ਢਾਕਾ, 1 ਦਸੰਬਰ 2025 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਦੀ ਇਕ ਅਦਾਲਤ ਨੇ ਸੋਮਵਾਰ ਨੂੰ ਜ਼ਮੀਨ ਘੁਟਾਲੇ (Land scams) ਦੇ ਇਕ ਮਾਮਲੇ ਵਿਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ (Prime Minister Sheikh Hasina) ਨੂੰ ਪੰਜ ਸਾਲ ਦੀ ਕੈਦ ਅਤੇ ਉਸਦੀ ਭਤੀਜੀ, ਬ੍ਰਿਟਿਸ਼ ਸੰਸਦ ਮੈਂਬਰ ਟਿਊਲਿਪ ਸਿੱਦੀਕ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ । ਸਰਕਾਰੀ ਬੀ. ਐਸ. ਐਸ. ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਢਾਕਾ ਦੀ ਵਿਸ਼ੇਸ਼ ਅਦਾਲਤ (Dhaka Special Court) -4 ਦੇ ਜੱਜ ਮੁਹੰਮਦ ਰਬੀਉਲ ਆਲਮ ਨੇ 17 ਲੋਕਾਂ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹਸੀਨਾ ਦੀ ਭੈਣ ਸ਼ੇਖ ਰੇਹਾਨਾ ਨੂੰ ਵੀ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ।

ਅਦਾਲਤ ਨੇ ਲਗਾਇਆ ਹੈ ਹਸੀਨਾ-ਰੇਹਾਨਾ ਅਤੇ ਸਿੱਦੀਕ ਸਮੇਤ 17 ਦੋਸ਼ੀਆਂ ਨੂੰ ਇਕ- ਇਕ ਲੱਖ ਜੁਰਮਾਨਾ

ਅਦਾਲਤ ਨੇ ਹਸੀਨਾ, ਰੇਹਾਨਾ ਅਤੇ ਸਿੱਦੀਕ ਸਮੇਤ ਸਾਰੇ 17 ਦੋਸ਼ੀਆਂ `ਤੇ 1-1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ, ਜਿਸ ਵਿਚ ਅਸਫਲ ਰਹਿਣ `ਤੇ ਉਨ੍ਹਾਂ ਨੂੰ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ । ਬ੍ਰਿਟਿਸ਼-ਬੰਗਲਾਦੇਸ਼ੀ ਲੇਬਰ ਪਾਰਟੀ ਦੀ ਸਿਆਸਤਦਾਨ ਸਿੱਦੀਕ, ਰੇਹਾਨਾ ਦੀ ਧੀ ਹੈ ਅਤੇ 2015 ਤੋਂ ਹੈਂਪਸਟੇਡ ਅਤੇ ਹਾਈਗੇਟ ਤੋਂ ਸੰਸਦ ਮੈਂਬਰ ਰਹੀ ਹੈ । ਹਸੀਨਾ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੀ ਜਾਂਚ (Corruption investigation) ਦੇ ਹਿੱਸੇ ਵਜੋਂ ਅੰਤਰਿਮ ਸਰਕਾਰ ਵਲੋਂ ਅਪ੍ਰੈਲ ਵਿਚ 43 ਸਾਲਾ ਸਿੱਦੀਕ ਲਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ । ਉਸਨੂੰ ਢਾਕਾ ਦੇ ਬਾਹਰੀ ਇਲਾਕੇ ਵਿਚ ਆਪਣੀ ਮਾਂ, ਭਰਾ ਅਤੇ ਭੈਣ ਲਈ ਜ਼ਮੀਨ ਦਾ ਪਲਾਟ ਪ੍ਰਾਪਤ ਕਰਨ ਲਈ ਆਪਣੀ ਮਾਸੀ ਹਸੀਨਾ ਨੂੰ ਪ੍ਰਭਾਵਿਤ ਕਰਨ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਦੋਸ਼ ਨੂੰ ਉਹ ਜ਼ੋਰਦਾਰ ਢੰਗ ਨਾਲ ਨਕਾਰਦੀ ਹੈ ।

Read More : ਬੰਗਲਾਦੇਸ਼ ‘ਚ ਹਿੰ.ਸਾ ਜਾਰੀ, ਸ਼ੇਖ ਹਸੀਨਾ ਨੇ PM ਦੇ ਅਹੁਦੇ ਤੋਂ ਦਿੱਤਾ ਅਸਤੀਫਾ

LEAVE A REPLY

Please enter your comment!
Please enter your name here