ਸ਼ਾਹਬਾਜ਼ ਸ਼ਰੀਫ ਨੇ ਕਿਹਾ-ਦਿੱਲੀ ਤੋਂ ਮੁੰਬਈ ਤਕ ਦੀ ਹਾਰ ਨਹੀਂ ਭੁੱਲੇਗਾ ਭਾਰਤ

0
27
Shahbaz Sharif

ਇਸਲਾਮਾਬਾਦ, 20 ਦਸੰਬਰ 2025 : ਪਾਕਿਸਤਾਨੀ ਪ੍ਰਧਾਨ ਮੰਤਰੀ (Pakistani Prime Minister) ਸ਼ਾਹਬਾਜ਼ ਸ਼ਰੀਫ ਨੇ ਖੈਬਰ ਪਖਤੂਨਖਵਾ ਦੀ ਇਕ ਯੂਨੀਵਰਸਿਟੀ ਵਿਚ ਭਾਰਤ ਨੂੰ ਸਬਕ ਸਿਖਾਉਣ ਬਾਰੇ ਗੱਲ ਕੀਤੀ । ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਭਾਰਤ ਨੂੰ ਅਜਿਹਾ ਸਬਕ ਸਿਖਾਇਆ ਹੈ, ਜੋ ਉਹ ਕਦੇ ਨਹੀਂ ਭੁੱਲੇਗਾ । ਉਨ੍ਹਾਂ ਕਿਹਾ ਕਿ ਭਾਰਤ ਦਿੱਲੀ ਤੋਂ ਮੁੰਬਈ ਤਕ ਇਸ ਹਾਰ ਦੇ ਦਰਦ ਨੂੰ ਕਦੇ ਨਹੀਂ ਭੁੱਲੇਗਾ ।

6 ਲੜਾਕੂ ਜਹਾਜ਼ ਸੁੱਟਣ ਦਾ ਕੀਤਾ ਦਾਅਵਾ

ਸ਼ਾਹਬਾਜ਼ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਇਹ ਜਿੱਤ ਦੇਸ਼ ਦੇ ਲੋਕਾਂ ਦੇ ਆਸ਼ੀਰਵਾਦ ਨਾਲ ਪ੍ਰਾਪਤ ਕੀਤੀ ਹੈ । ਉਨ੍ਹਾਂ ਇਹ ਬਿਆਨ ਖੈਬਰ ਪਖਤੂਨਖਵਾ (ਕੇ. ਪੀ.) ਦੀ ਹਰੀਪੁਰ ਯੂਨੀਵਰਸਿਟੀ ਵਿਚ ਦਿੱਤਾ । ਸ਼ਾਹਬਾਜ਼ ਸ਼ਰੀਫ (Shahbaz Sharif) ਨੇ ਦਾਅਵਾ ਕੀਤਾ ਕਿ 87 ਘੰਟੇ ਚੱਲੇ ਸੰਘਰਸ਼ ਦੌਰਾਨ ਪਾਕਿਸਤਾਨ ਨੇ 3 ਰਾਫੇਲ ਸਮੇਤ 6 ਭਾਰਤੀ ਲੜਾਕੂ ਜਹਾਜ਼ਾਂ ਨੂੰ ਡੇਗ ਦਿੱਤਾ ਅਤੇ ਕਈ ਡਰੋਨ ਵੀ ਡੇਗੇ ।

ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ (Jammu and Kashmir) ਦੇ ਪਹਿਲਗਾਮ ਵਿਚ ਸੈਲਾਨੀਆਂ `ਤੇ ਹਮਲੇ ਦਾ ਪਾਕਿਸਤਾਨ `ਤੇ ਝੂਠਾ ਦੋਸ਼ ਲਾਇਆ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਵਿਰੁੱਧ ਫੌਜੀ ਕਾਰਵਾਈ (Military action against India) ਕੀਤੀ । 22 ਅਪ੍ਰੈਲ ਨੂੰ ਪਹਿਲਗਾਮ ਵਿਚ ਸੈਲਾਨੀਆਂ `ਤੇ ਹੋਏ ਅੱਤਵਾਦੀ ਹਮਲੇ ਵਿਚ 26 ਲੋਕ ਮਾਰੇ ਗਏ ਸਨ । ਇਨ੍ਹਾਂ ਅੱਤਵਾਦੀਆਂ ਦਾ ਸਬੰਧ ਪਾਕਿਸਤਾਨ ਨਾਲ ਸੀ ।

Read More : ਅਮਰੀਕਾ `ਚ ਪਾਕਿ ਪੀ. ਐੱਮ. ਆਰਮੀ ਚੀਫ `ਤੇ ਪਾਬੰਦੀ ਲਾਉਣ ਦੀ ਮੰਗ

LEAVE A REPLY

Please enter your comment!
Please enter your name here