ਅੰਮ੍ਰਿਤਸਰ, 20 ਨਵੰਬਰ 2025 : ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਯੂ-ਟਿਊਬ ਚੈਨਲ ਨੂੰ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੇ ਜਾਣ ਦੇ ਚਲਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ ।
ਕੀ ਰਿਹਾ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਯੂ-ਟਿਊਬ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਸੀ ਕਿ 30 ਅਕਤੂਬਰ ਨੂੰ ਯੂ-ਟਿਊਬ ਚੈਨਲ ਤੇ ਪ੍ਰਸਾਰਿਤ ਇੱਕ ਕਥਾ ਪ੍ਰਚਾਰਕ (ਅਧਿਆਤਮਿਕ ਪ੍ਰਵਚਨ) ਨੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ (Violation of community guidelines) ਕੀਤੀ ਸੀ, ਇਸ ਲਈ ਚੈਨਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ।
ਐਸ. ਜੀ. ਪੀ. ਸੀ. ਪ੍ਰਧਾਨ ਤੇ ਮੁੱਖ ਗ੍ਰੰਥੀ ਨੇ ਕੀਤੀ ਨਿੰਦਾ
ਐਸ. ਜੀ. ਪੀ. ਸੀ. ਦੇ ਪ੍ਰਧਾਨ (S. G. P. C. President) ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘੁਵੀਰ ਸਿੰਘ ਨੇ ਯੂ-ਟਿਊਬ (YouTube) ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਚੈਨਲ ਨੂੰ ਇਸ ਤਰ੍ਹਾਂ ਮੁਅੱਤਲ ਕਰਨ ਦੀ ਨਿੰਦਾ (Condemnation) ਕਰਦਿਆਂ ਕਿਹਾ ਕਿ 30 ਅਕਤੂਬਰ ਨੂੰ ਪ੍ਰਸਾਰਿਤ ਕੀਤਾ ਗਿਆ ਕਥਾ ਪ੍ਰਚਾਰਕ ਸਿੱਖ ਇਤਿਹਾਸ ਨਾਲ ਸਬੰਧਤ ਹੈ ਅਤੇ ਭਾਈਚਾਰਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਨਹੀਂ ਕਰਦਾ । ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਯੂ-ਟਿਊਬ ਚੈਨਲ ਬਹਾਲ ਨਹੀਂ ਹੁੰਦਾ ਉਹ ਸ਼੍ਰੋਮਣੀ ਕਮੇਟੀ ਦੁਆਰਾ ਬਣਾਏ ਗਏ ਕਿਸੇ ਹੋਰ ਯੂ-ਟਿਊਬ ਚੈਨਲ ਨਾਲ ਜੁੜ ਕੇ ਕਥਾ ਪ੍ਰਸਾਰਣ ਸੁਣ ਸਕਦੇ ਹਨ ।
Read More : ਐਸ. ਜੀ. ਪੀ. ਸੀ. ਦੇ ਪੰਜਵੀਂ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ









