ਸੰਜੀਵ ਅਰੋੜਾ ਹੋਏ ਮੰਤਰੀ ਮੰਡਲ ਵਿਚ ਸ਼ਾਮਲ

0
17
Sanjeev Arora

ਚੰਡੀਗੜ੍ਹ, 3 ਜੁਲਾਈ 2025 : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਵਲੋ਼ ਅੱਜ ਲੁਧਿਆਣਾ (ਪੱਛਮੀ) ਤੋਂ ਵਿਧਾਇਕ ਦੀ ਚੋਣ ਜਿੱਤੇ ਸਾਬਕਾ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਲਿਆ ਗਿਆ ਹੈ । ਚੰਡੀਗੜ੍ਹ ਦੇ ਰਾਜਭਵਨ ਵਿਚ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋ਼ ਅਰੋੜਾ ਨੂੰ ਸਹੂੰ ਚੁਕਾਈ ਗਈ ਹੈ ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਤੋ਼ ਇਲਾਵਾ ਵਿਸ਼ੇਸ਼ ਤੌਰ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ, ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਹੋਰ ਕਈ ਆਗੂ ਮੌਜੂਦ ਸਨ। ਦੱਸਣਯੋਗ ਹੈ ਕਿ ਮੌਜੂਦਾ ਮਾਨ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਵਿਚ ਸਰਕਾਰ ਵਲੋਂ 7ਵੀਂ ਵਾਰ ਕੈਬਨਿਟ ਵਿਚ ਵਾਧਾ ਕੀਤਾ ਗਿਆ ਹੈ । ਜਿਸਦੇ ਚਲਦਿਆਂ ਕੁੱਝ ਮੰਤਰੀਆਂ ਦੇ ਵਿਭਾਗਾਂ ਵਿਚ ਤਬਦੀਲੀ ਵੀ ਕੀਤੀ ਗਈ ਹੈ ।

ਕਿਹੜੇ ਕਿਹੜੇ ਰਹਿ ਚੁੱਕੇ ਸਨ ਪਹਿਲਾਂ ਮੰਤਰੀ

ਪੰਜਾਬ ਕੈਬਨਿਟ ਵਿਚ ਹੋਈ ਤਬਦੀਲੀ ਦੇ ਚਲਦਿਆਂ ਪੰਜਾਬ ਸਰਕਾਰ ਵਲੋ਼ਂ ਵਿਧਾਇਕ ਦੇ ਨਾਲ ਬਣਾਏ ਗਏ ਮੰਤਰੀਆਂ ਦੀ ਸੂਚੀ ਵਿਚੋਂ ਫੌਜਾ ਸਿੰਘ ਸਰਾਰੀ, ਵਿਜੇ ਸਿੰਗਲਾ, ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਇੰਦਰਬੀਰ ਨਿੱਝਰ ਅਤੇ ਬਲਕਾਰ ਸਿੰਘ, ਗੁਰਮੀਤ ਸਿੰਘ ਮੀਤ ਹੇਅਰ ਤੇ ਬ੍ਰਮ ਸ਼ੰਕਰ ਜਿੰੰਪਾ ਨੂੰ ਮੰਤਰੀ ਦੇ ਰੈਂਕ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਤੇ ਮੰਤਰੀ ਦੇ ਤੌਰ ਤੇ ਹੋਰ ਵਿਧਾਇਕਾਂ ਨੂੰ ਲਗਾ ਦਿੱਤਾ ਗਿਆ ਸੀ। ਇਸ ਸਭ ਦੇ ਚਲਦਿਆਂ ਹੀ ਅੱਜ ਸੰਜੀਵ ਅਰੋੜਾ ਵੀ ਮੰਤਰੀ ਮੰਡਲ ਵਿਚ ਸ਼ਾਮਲ ਹੋਏ ਹਨ।

ਕਿਹੜਾ ਵਿਭਾਗ ਮਿਲ ਸਕਦਾ ਹੈ

ਵਿਧਾਇਕ ਬਣੇ ਅਰੋੜਾ ਨੂੰ ਅੱਜ ਜਿਥੇ ਸਹੂੰ ਚੁਕਾਈ, ਉਥੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸੰਜੀਵ ਨੂੰ ਇੰਡਸਟ੍ਰੀ ਅਤੇ ਐਨ. ਆਰ. ਆਈ. ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ ।

Read More : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੰਜੀਵ ਅਰੋੜਾ ਨੇ ਵਿਧਾਇਕ ਵਜੋਂ ਚੁੱਕੀ ਸਹੁੰ

LEAVE A REPLY

Please enter your comment!
Please enter your name here