ਅਯੁੱਧਿਆ, 16 ਦਸੰਬਰ 2025 : ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਸੰਤ ਅਤੇ ਸਾਬਕਾ ਸੰਸਦ ਮੈਂਬਰ ਡਾ. ਰਾਮਵਿਲਾਸ ਦਾਸ ਵੇਦਾਂਤੀ (Dr. Ramvilas Das Vedanti) ਦਾ ਮੱਧ ਪ੍ਰਦੇਸ਼ ਦੇ ਰੀਵਾ `ਚ ਦਿਹਾਂਤ (Death) ਹੋ ਗਿਆ ।
ਕਿੰਨੇ ਵਰ੍ਹਿਆਂ ਦੇ ਸਨ ਸੰਤ ਡਾ. ਰਾਮਵਿਲਾਸ ਵੇਦਾਂਤੀ
ਉਹ 67 ਸਾਲਾਂ ਦੇ ਸਨ । ਦੁਪਹਿਰ ਲੱਗਭਗ 12.20 ਵਜੇ ਉਨ੍ਹਾਂ ਨੇ ਆਖਰੀ ਸਾਹ ਲਿਆ । ਡਾ. ਵੇਦਾਂਤੀ ਰੀਵਾ `ਚ ਰਾਮਕਥਾ ਕਰ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਤਬੀਅਤ ਵਿਗੜ ਗਈ । ਬੀਤੇ 2 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਰੀਵਾ ਦੇ ਇਕ ਨਿੱਜੀ ਹਸਪਤਾਲ `ਚ ਚੱਲ ਰਿਹਾ ਸੀ । ਹਾਲਤ ਗੰਭੀਰ ਹੋਣ `ਤੇ ਉਨ੍ਹਾਂ ਨੂੰ ਭੋਪਾਲ ਏਮਸ ਵਿਖੇ ਏਅਰਲਿਫਟ ਕਰਨ ਦੀ ਤਿਆਰੀ ਕੀਤੀ ਗਈ ਪਰ ਸੰਘਣੀ ਧੁੰਦ ਕਾਰਨ ਏਅਰ ਐਂਬੂਲੈਂਸ ਲੈਂਡ ਨਹੀਂ ਕਰ ਸਕੀ ।
ਡਾ. ਵੇਦਾਂਤੀ ਦੇ ਉੱਤਰਾਧਿਕਾਰੀ ਮਹੰਤ ਰਾਘਵੇਸ਼ ਦਾਸ ਵੇਦਾਂਤੀ ਨੇ ਕੀ ਦੱਸਿਆ
ਡਾ. ਵੇਦਾਂਤੀ ਦੇ ਉੱਤਰਾਧਿਕਾਰੀ ਮਹੰਤ ਰਾਘਵੇਸ਼ ਦਾਸ ਵੇਦਾਂਤੀ (Mahant Raghavesh Das Vedanti) ਨੇ ਦੱਸਿਆ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਅਯੁੱਧਿਆ ਲਿਆਂਦੀ ਜਾ ਰਹੀ ਹੈ। ਇਸ ਮੌਕੇ ਅਯੁੱਧਿਆ ਦੇ ਹਿੰਦੂ ਧਾਮ ਤੋਂ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ, ਜੋ ਰਾਮ ਮੰਦਰ ਤੱਕ ਜਾਵੇਗੀ। ਸਰਯੂ ਤਟ `ਤੇ ਸਵੇਰੇ 10 ਵਜੇ ਉਨ੍ਹਾਂ ਨੂੰ ਜਲ ਸਮਾਧੀ ਦਿੱਤੀ ਜਾਵੇਗੀ । ਡਾ. ਰਾਮਵਿਲਾਸ ਦਾਸ ਵੇਦਾਂਤੀ ਦਾ ਜਨਮ 7 ਅਕਤੂਬਰ, 1958 ਨੂੰ ਰੀਵਾ ਜ਼ਿਲੇ ਦੇ ਗੁੜਵਾ ਪਿੰਡ `ਚ ਹੋਇਆ ਸੀ। 12 ਸਾਲ ਦੀ ਉਮਰ `ਚ ਉਹ ਅਯੁੱਧਿਆ ਆ ਗਏ ਸਨ ਅਤੇ ਪੂਰੀ ਉਮਰ ਰਾਮ ਜਨਮਭੂਮੀ ਅੰਦੋਲਨ ਨਾਲ ਜੁੜੇ ਰਹੇ ।
Read more : ਕਰਾਚੀ `ਚ ਅਣਖ ਦੇ ਨਾਮ `ਤੇ ਪਤਨੀ ਅਤੇ ਧੀ ਦੀ ਹੱਤਿਆ







