ਆਸਟ੍ਰੇਲੀਆ ਦੀ ਸੋਸ਼ਲ ਮੀਡੀਆ ਪਾਬੰਦੀ ਨੂੰ ਲੈ ਕੇ `ਰੈਡਿਟ` ਨੇ ਦਿੱਤੀ ਕਾਨੂੰਨੀ ਚੁਣੌਤੀ

0
28
Reddit launches

ਮੈਲਬੋਰਨ, 13 ਦਸੰਬਰ 2025 : ਅੰਤਰਰਾਸ਼ਟਰੀ ਆਨ-ਲਾਈਨ ਪਲੇਟਫਾਰਮ `ਰੈਡਿਟ` (Reddit) ਨੇ ਆਸਟ੍ਰੇਲੀਆ ਦੇ ਉਸ ਕਾਨੂੰਨ ਖਿਲਾਫ ਅਦਾਲਤ `ਚ ਪਟੀਸ਼ਨ (Petition in court) ਦਾਇਰ ਕੀਤੀ ਹੈ ਜੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੋਕਪ੍ਰਿਅ ਸੋਸ਼ਲ ਮੀਡੀਆ (Social media) ਪਲੇਟਫਾਰਮਾਂ ਅਕਾਊਂਟ ਬਣਾਉਣ ਤੋਂ ਰੋਕਦਾ ਹੈ। ਆਸਟ੍ਰੇਲੀਆ ਦੁਨੀਆਂ ਦਾ ਅਜਿਹਾ ਪਹਿਲਾ ਦੇਸ਼ ਹੈ ।

ਸਿਡਨੀ ਸਥਿਤ ਅਧਿਕਾਰ ਸਮੂਹ ਡਿਜੀਟਲ ਫ੍ਰੀਡਮ ਪ੍ਰਾਜੈਕਟ ਨੇ ਵੀ ਦਿੱਤੀ ਸੀ ਚੁਣੌਤੀ

ਕੈਲੇਫੋਰਨੀਆ ਸਥਿਤ `ਰੈਡਿਟ ਇੱਕ` ਨੇ ਹਾਈ ਕੋਰਟ (High Court) `ਚ ਇਹ ਪਟੀਸ਼ਨ ਦਾਇਰ ਕੀਤੀ ਹੈ । ਇਸ ਕਾਨੂੰਨ ਨੂੰ ਲੈ ਕੇ ਪਿਛਲੇ ਮਹੀਨੇ ਸਿਡਨੀ ਸਥਿਤ ਅਧਿਕਾਰ ਸਮੂਹ`ਡਿਜੀਟਲ ਫ੍ਰੀਡਮ ਪ੍ਰਾਜੈਕਟ` (Digital Freedom Project) ਨੇ ਵੀ ਚੁਣੌਤੀ ਦਿੱਤੀ ਸੀ ।

ਦੋਵਾਂ ਮੁਕੱਦਮਿਆਂ `ਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਨੂੰਨ ਗੈਰ-ਸੰਵਿਧਾਨਕ ਹੈ

ਦੋਵਾਂ ਮੁਕੱਦਮਿਆਂ `ਚ ਦਾਅਵਾ ਕੀਤਾ ਗਿਆ ਹੈ ਕਿ ਇਹ ਕਾਨੂੰਨ ਗੈਰ-ਸੰਵਿਧਾਨਕ ਹੈ ਕਿਉਂਕਿ ਇਹ ਆਸਟ੍ਰੇਲੀਆ `ਚ ਰਾਜਨੀਤਕ ਸੰਚਾਰ ਦੀ ਅਪ੍ਰਤੱਖ ਆਜ਼ਾਦੀ ਦੀ ਉਲੰਘਣਾ ਕਰਦਾ ਹੈ। ਕਾਨੂੰਨ ਤਹਿਤ ਜੇਕਰ ਰੈਡਿਟ, ਫੇਸਬੁੱਕ, ਇੰਸਟਾਗ੍ਰਾਮ, ਟਿਕਟਾਕ, ਐਕਸ, ਯੂਟਿਊਬ, ਸਨੈਪਚੈਟ, ਥਰੈਡਸ, ਕਿਕ ਅਤੇ ਟਵਿਚ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਦੇ ਖਾਤਿਆਂ ਨੂੰ ਹਟਾਉਣ `ਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ `ਤੇ 3.29 ਕਰੋੜ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ।

Read More : ਆਸਟ੍ਰੇਲੀਆ `ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

LEAVE A REPLY

Please enter your comment!
Please enter your name here