ਸਰਕਾਰੀ ਬੰਗਲਾ ਖਾਲੀ ਨਹੀਂ ਕਰੇਗੀ ਰਾਬੜੀ ਦੇਵੀ

0
20
Rabri Devi

ਪਟਨਾ, 27 ਨਵੰਬਰ 2025 : ਰਾਸ਼ਟਰੀ ਜਨਤਾ ਦਲ (Rashtriya Janata Dal) (ਰਾਜਦ) ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਪ੍ਰਧਾਨ ਲਾਲੂ ਪ੍ਰਸਾਦ (President Lalu Prasad) ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ (Former Chief Minister Rabri Devi) ਆਪਣੀ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕਰੇਗੀ, ਜਿੱਥੇ ਉਹ ਪਿਛਲੇ 2 ਦਹਾਕਿਆਂ ਤੋਂ ਰਹਿ ਰਹੀ ਹੈ । ਰਾਜਦ ਦੇ ਸੂਬਾ ਪ੍ਰਧਾਨ ਮੰਗਨੀ ਲਾਲ ਮੰਡਲ ਨੇ ਇਹ ਟਿੱਪਣੀ ਕੀਤੀ । ਇਸ ਤੋਂ ਇਕ ਦਿਨ ਪਹਿਲਾਂ ਸੂਬੇ ਦੇ ਭਵਨ ਨਿਰਮਾਣ ਵਿਭਾਗ ਨੈ ਨੋਟੀਫਿਕੇਸ਼ਨ ਜਾਰੀ ਕਰ ਕੇ ਰਾਬੜੀ ਦੇਵੀ ਨੂੰ 39, ਹਾਰਡਿੰਗ ਰੋਡ `ਤੇ ਸਥਿਤ ਰਿਹਾਇਸ਼ ਵਿਚ ਜਾਣ ਨੂੰ ਕਿਹਾ ਸੀ, ਜਿਸਨੂੰ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦੇ ਨੇਤਾ ਦੀ ਅਧਿਕਾਰਤ ਰਿਹਾਇਸ਼ ਵਜੋਂ `ਨਿਸ਼ਾਨਬੱਧ’ ਕੀਤਾ ਗਿਆ ਹੈ ।

ਬੰਗਲਾ ਕਿਸੇ ਵੀ ਹਾਲਤ ਵਿਚ ਨਹੀਂ ਕੀਤਾ ਜਾਵੇਗਾ ਖਾਲੀ : ਮੰਡਲ

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੰਡਲ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਸਰਕਾਰੀ ਰਿਹਾਇਸ਼ 1, ਅਨੇ ਮਾਰਗ ਦੇ ਬਿਲਕੁਲ ਸਾਹਮਣੇ ਸਥਿਤ 10, ਸਰਕੂਲਰ ਰੋਡ ਦਾ ਬੰਗਲਾ (Bangla) `ਕਿਸੇ ਵੀ ਹਾਲਤ ਵਿਚ ਖਾਲੀ ਨਹੀਂ ਕੀਤਾ ਜਾਵੇਗਾ । ਉਨ੍ਹਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਫੈਸਲਾ ਸਾਡੇ ਨੇਤਾ ਲਾਲੂ ਪ੍ਰਸਾਦ ਪ੍ਰਤੀ ਸੱਤਾਧਾਰੀ ਰਾਸ਼ਟਰੀ ਲੋਕਤੰਤਰੀ ਗੱਠਜੋੜ (ਰਾਜਗ) ਦੀ ਦੁਰਭਾਵਨਾ ਨੂੰ ਦਰਸਾਉਂਦਾ ਹੈ ।

Read More : ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

LEAVE A REPLY

Please enter your comment!
Please enter your name here