ਰੈਬਿਜ ਨਾਲ ਪੀੜ੍ਹਤ ਕੁੱਤੇ ਨੇ 15 ਜਣਿਆਂ ਨੂੰ ਵੱਢਿਆ

0
25
dog-bites

ਲੁਧਿਆਣਾ, 18 ਦਸੰਬਰ 2025 : ਲਧਿਆਣਾ (Ludhiana) ਸ਼ਹਿਰ ਦੇ ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ਵਿਚ ਜਿਸ ਕੁੱਤੇ ਵਲੋਂ 15 ਦੇ ਕਰੀਬ ਵਿਅਕਤੀਆਂ ਨੂੰ ਵੱਢ ਲਿਆ ਗਿਆ ਹੈ ਰੈਬਿਜ਼ ਨਾਲ ਪੀੜ੍ਹਤ (Suffering from rabies) ਨਿਕਲਿਆ ਹੈ ।

ਕਿਵੇਂ ਪਤਾ ਲੱਗਿਆ ਕੁੱਤੇ ਦੇ ਰੈਬਿਜ਼ ਨਾਲ ਪੀੜ੍ਹਤ ਹੋਣ ਬਾਰੇ

ਮਾਡਲਗ੍ਰਾਮ ਸਥਿਤ ਗਾਂਧੀ ਕਾਲੋਨੀ ’ਚ ਬੀਤੇ ਐਤਵਾਰ ਨੂੰ ਬੱਚੇ ਸਣੇ 15 ਜਣਿਆਂ ਨੂੰ ਵੱਢਣ ਵਾਲਾ ਕੁੱਤਾ ਰੈਬਿਜ਼ ਰੋਗ ਤੋਂ ਪੀੜਤ (Dog suffering from rabies) ਸੀ ਸਬੰਧੀ ਖੁਲਾਸਾ ਗੁਰੂ ਅੰਗਦ ਦੇਵ ਪਸ਼ੂ ਇਲਾਜ ਤੇ ਵਿਗਿਆਨ ਯੂਨੀਵਰਸਿਟੀ ਦੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੋਇਆ। ਉਕਤ ਰਿਪੋਰਟ ਨਗਰ ਨਿਗਮ ਨੂੰ ਸੌਂਪੀ ਗਈ। ਜਿਸ ਵਿਚ ਮਰੇ ਕੁੱਤੇ ਨੂੰ ਰੈਬਿਜ਼ ਹੋਣ ਬਾਰੇ ਪੁਸ਼ਟੀ ਕੀਤੀ ਗਈ ਹੈ।

ਕੁੱਤੇ ਵਲੋਂ ਵੱਢੇ ਜਾਣ ਵਾਲੇ ਵਿਅਕਤੀਆਂ ਨੂੰ ਲਗਾਉਣਾ ਹੋਵੇਗਾ ਐਂਟੀ ਰੈਬਿਜ ਟੀਕਾ

ਕੁੱਤੇ ਦੇ ਰੈਬਿਜ਼ ਪੀੜਤ ਨਿਕਲਣ ਤੇ ਲੁਧਿਆਣਾ ’ਚ ਜਿਨ੍ਹਾਂ 15 ਜਣਿਆਂ ਨੂੰ ਵੱਢਿਆ ਗਿਆ ਹੈ ਦੇ ਰੈਬਿਜ ਪੀੜ੍ਹਤ ਨਿਕਲਣ ਕਾਰਨ ਹੁਣ ਸਾਰੇ ਹੀ ਵਿਅਕਤੀਆਂ ਨੂੰ ਐਂਟੀ ਰੈਬਿਜ਼ ਟੀਕਾ ਲਗਾਉਣਾ ਜ਼ਰੂਰੀ ਹੋਵੇਗਾ । ਨਿਗਮ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜਿਥੇ ਹੁਣ ਪੀੜਤਾਂ ਨੂੰ ਐਂਟੀ ਰੈਬਿਜ਼ ਟੀਕੇ (Anti-rabies vaccines) ਲਾਉਣੇ ਜ਼ਰੂਰੀ ਹੋਣਗੇ, ਉਥੇ ਜ਼ਖ਼ਮੀ ਲੋਕਾਂ ਨੂੰ ਇਮਿਊਗਲੋਬੁਲਿਨ ਵੀ ਦਿੱਤੀ ਜਾਵੇਗੀ ।

ਵੈਟਰਨਰੀ ਡਾਕਟਰ ਮੁਤਾਬਕ ਕੁੱਤੇ ਵਲੋਂ ਵੱਢੇ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਹੈ

ਵੈਟਰਨਰੀ ਡਾ. ਰਾਜੀਵ ਮੁਤਾਬਕ ਜੇ ਕਿਸੇ ਵਿਅਕਤੀ ਨੂੰ ਕੁੱਤੇ ਨੇ ਮੋਢੇ ਤੋਂ ਹੇਠਾਂ ਦੇ ਅੰਗਾਂ ਜਿਵੇਂ ਹੱਥ, ਬਾਂਹ, ਛਾਤੀ, ਪੇਟ, ਲੱਕ ਜਾਂ ਲੱਤਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਐਂਟੀ ਰੈਬਿਜ਼ ਪੋਸਟ ਬਾਈਟ ਵੈਕਸੀਨੇਸ਼ਨ ਲਾਉਣੀ ਚਾਹੀਦੀ ਹੈ । ਇਹ ਪ੍ਰਕਿਰਿਆ ਪੰਜ ਟੀਕਿਆਂ ਦਾ ਮੁਕੰਮਲ ਕੋਰਸ ਹੁੰਦੀ ਹੈ । ਇਸ ਦੇ ਨਾਲ ਹੀ ਟੈੱਟਨਸ ਦਾ ਟੀਕਾ ਲਾਉਣਾ ਜ਼ਰੂਰੀ ਹੁੰਦਾ ਹੈ ।

ਜੇ ਮੋਢੇ ਦੇ ਹੇਠਲੇ ਅੰਗਾਂ ’ਤੇ ਜ਼ਖ਼ਮ ਹੋਵੇ ਤਾਂ ਮੈਡੀਕਲ ਅਫਸਰ ਦੀ ਸਲਾਹ ਨਾਲ ਸੀਰਮ ਦਾ ਟੀਕਾ ਲਗਾਉਣਾ ਚਾਹੀਦਾ ਹੈ । ਜਿਨ੍ਹਾਂ ਲੋਕਾਂ ਨੂੰ ਕੁੱਤੇ ਨੇ ਮੋਢੇ ਤੋਂ ਉੱਪਰ ਦੇ ਅੰਗਾਂ ’ਤੇ ਵੱਢਿਆ ਹੋਵੇ ਤਾਂ ਉਨ੍ਹਾਂ ਨੂੰ ਟੈੱਟਨਸ, ਐਂਟੀ ਰੈਬਿਜ਼ ਵੈਕਸੀਨ ਦੇ ਨਾਲ ਹੀ ਹਾਈਪਰ ਸੀਰਮ ਦਾ ਟੀਕਾ ਲਵਾਉਣਾ ਚਾਹੀਦਾ ਹੈ । ਹਾਈਪਰ ਸੀਰਮ ਦੇ ਟੀਕੇ ਨਾਲ ਰੈਬਿਜ਼ ਵਾਇਰਸ ਨੂੰ ਉਥੇ ਨਸ਼ਟ ਕੀਤਾ ਜਾ ਸਕਦਾ ਹੈ ।

Read More : ਬਹਿਰਾਈਚ `ਚ ਮਾਂ ਨਾਲ ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ ਬਘਿਆੜ

LEAVE A REPLY

Please enter your comment!
Please enter your name here