ਸੰਗਰੂਰ, 28 ਨਵੰਬਰ 2025 : ਪੰਜਾਬ ਰੋਡਵੇਜ਼ ਮੁਲਾਜ਼ਮਾਂ (Punjab Roadways employees) ਜੋ ਕਿ ਅੱਜ ਹੜਤਾਲ ‘ਤੇ ਹਨ ਦੇ ਚਲਦਿਆਂ ਸੰਗਰੂਰ ਵਿਚ ਇੱਕ ਮੁਲਾਜ਼ਮ ਨੇ ਆਪਣੇ ਆਪ ‘ਤੇ ਪੈਟਰੋਲ ਪਾ ਕੇ ਅੱਗ ਲਗਾਉਣ (To pour petrol and set fire to) ਦੀ ਕੋਸਿ਼ਸ਼ ਕੀਤੀ ਅਤੇ ਇਸ ਦੌਰਾਨ ਰੋਡਵੇਜ਼ ਮੁਲਾਜ਼ਮ ਨੂੰ ਰੋਕਣ ਦੀ ਕੋਸਿ਼ਸ਼ ਕਰਦੇ ਹੋਏ ਪੁਲਸ ਮੁਲਾਜ਼ਮ ਝੁਲਸ ਗਿਆ ।
ਲੁਧਿਆਣਾ ਵਿਚ ਰੋਡਵੇਜ ਮੁਲਾਜਮ ਚੜ੍ਹਿਆ ਪਾਣੀ ਦੀ ਟੈਂਕੀ ਤੇ
ਲੁਧਿਆਣਾ ‘ਚ ਇੱਕ ਰੋਡਵੇਜ਼ ਕਰਮਚਾਰੀ ਬੱਸ ਸਟੈਂਡ ‘ਤੇ ਪਾਣੀ ਦੀ ਟੈਂਕੀ ‘ਤੇ ਚੜ੍ਹ ਗਿਆ। ਜਦੋਂ ਉਸਨੂੰ ਹੇਠਾਂ ਉਤਰਨ ਲਈ ਕਿਹਾ ਗਿਆ ਤਾਂ ਉਸਨੇ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ । ਮਾਨਸਾ ਦੇ ਬੁਢਲਾਡਾ ‘ਚ ਤਿੰਨ ਕਰਮਚਾਰੀ ਪੈਟਰੋਲ ਦੀਆਂ ਬੋਤਲਾਂ ਨਾਲ ਪਾਣੀ ਦੀ ਟੈਂਕੀ ‘ਤੇ ਚੜ੍ਹ (Climb onto the water tank) ਗਏ । ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਲੋਮੀਟਰ ਸਕੀਮ ਟੈਂਡਰ ‘ਤੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਤਾਂ ਉਹ ਅੱਗ ਲਗਾ ਲੈਣਗੇ ।
ਪਟਿਆਲਾ ਵਿਚ ਝੜੱਪ ਤੋਂ ਬਾਅਦ ਕਈ ਮੁਲਾਜਮਾਂ ਨੂੰ ਲਿਆ ਹਿਰਾਸਤ ਵਿਚ
ਪਟਿਆਲਾ ਵਿਚ ਪੁਲਸ ਅਤੇ ਰੋਡਵੇਜ਼ ਮੁਲਾਜ਼ਮਾਂ ਵਿਚਕਾਰ ਝੜੱਪ (Clashes) ਹੋ ਗਈ । ਪੁਲਸ ਨੇ ਕਈ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ। ਜਲੰਧਰ ਵਿਚ ਮੁਲਾਜ਼ਮਾਂ ਨੇ ਬੱਸ ਸਟੈਂਡ ਬੰਦ ਕਰ ਦਿੱਤਾ । ਪ੍ਰਾਈਵੇਟ ਬੱਸਾਂ ਦਾ ਦਾਖਲਾ ਵੀ ਰੋਕਿਆ ਗਿਆ ਹੈ । ਰੋਡਵੇਜ਼ ਕਰਮਚਾਰੀ ਯੂਨੀਅਨ ਦੇ ਆਗੂਆਂ ਨਛੱਤਰ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਕਿਲੋਮੀਟਰ ਸਕੀਮ (Kilometer scheme) ਅਧੀਨ ਬੱਸਾਂ ਦੇ ਟੈਂਡਰ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ।
ਪਿਛਲੇ ਦੋ ਮਹੀਨਿਆਂ ‘ਚ ਹੈ ਤੀਜਾ ਵਿਰੋਧ
ਇਹ ਪਿਛਲੇ ਦੋ ਮਹੀਨਿਆਂ ‘ਚ ਉਨ੍ਹਾਂ ਦਾ ਤੀਜਾ ਵਿਰੋਧ ਹੈ । ਜਦੋਂ ਵੀ ਉਹ ਵਿਰੋਧ ਕਰਦੇ ਹਨ, ਸਰਕਾਰ ਟੈਂਡਰ ਦੀ ਮਿਤੀ ਵਧਾ ਦਿੰਦੀ ਹੈ ਅਤੇ ਬਾਅਦ ‘ਚ ਟੈਂਡਰ ਰੱਦ ਨਹੀਂ ਕਰਦੀ । ਹੜਤਾਲ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਕਰਮਚਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕਰ ਰਹੀ ਹੈ । ਸੂਬੇ ਭਰ ਵਿਚ ਯੂਨੀਅਨ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਬੱਸ ਹੜਤਾਲ ਕਾਰਨ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ। ਮੁਫ਼ਤ ਯਾਤਰਾ ਕਰਨ ਵਾਲੀਆਂ ਔਰਤਾਂ ਨੂੰ ਵੀ ਨਿੱਜੀ ਬੱਸਾਂ ਰਾਹੀਂ ਯਾਤਰਾ ਕਰਨੀ ਪਈ ਹੈ ।
Read More : ਪੰਜਾਬ ਰੋਡਵੇਜ਼, ਪਨਬਸ-ਪੀਆਰਟੀਸੀ ਬੱਸਾਂ ਚੱਲਣਗੀਆਂ: ਯੂਨੀਅਨ ਨੇ ਹੜਤਾਲ ਦਾ ਫੈਸਲਾ ਲਿਆ ਵਾਪਸ









