ਪੰਜਾਬ `ਚ ਮਨੁੱਖੀ ਸਮੱਗਲਿੰਗ ਦੇ ਮਾਮਲੇ ਸਭ ਤੋਂ ਵੱਧ ਮਾਮਲੇ : ਜੈਸ਼ੰਕਰ

0
16
Jaishankar

ਨਵੀਂ ਦਿੱਲੀ, 5 ਦਸੰਬਰ 2025 : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਮੰਤਰੀ (Union Minister of External Affairs) ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਦੇਸ਼ `ਚ ਮਨੁੱਖੀ ਸਮੱਗਲਿੰਗ (Human trafficking) ਦੇ ਸਭ ਤੋਂ ਵੱਧ ਮਾਮਲੇ ਪੰਜਾਬ `ਚ ਸਾਹਮਣੇ ਆਏ ਹਨ । ਉੱਚ ਸਦਨ `ਚ ਪ੍ਰਸ਼ਨ ਕਾਲ ਦੌਰਾਨ ਪੁਰਕ ਸਵਾਲਾਂ ਦੇ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਜਿੱਥੋਂ ਤੱਕ ਸੂਬਿਆਂ ਦਾ ਸਵਾਲ ਹੈ ਮਨੁੱਖੀ ਸਮੱਗਲਿੰਗ ਸਭ ਤੋਂ ਵੱਧ ਮਾਮਲੇ ਪੰਜਾਬ ਸੂਬੇ ਤੋਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇਂ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਅਤੇ ਇਕ ਤੱਥ ਖੋਜ ਕਮੇਟੀ ਬਣਾਈ ਹੈ ।

ਪੰਜਾਬ ਸਰਕਾਰ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ 58 ਗੈਰ-ਕਾਨੂੰਨੀ ਟੈ੍ਵਲ ਏਜੰਟਾਂ ਵਿਰੁੱਧ 25 ਕੇਸ ਕੀਤੇ ਗਏ ਹਨ ਦਰਜ

ਵਿਦੇਸ਼ ਮੰਤਰੀ ਨੇ ਐੱਸ. ਜੈਸ਼ੰਕਰ (S. Jaishankar) ਪੰਜਾਬ ਸਰਕਾਰ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਾਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, 58 ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੇ ਖਿਲਾਫ 25 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 16 ਮੁਲਜ਼ਮਾਂ ਨੂੰ ਗ੍ਰਿਫਤਾਰ (16 accused arrested) ਕੀਤਾ ਗਿਆ ਹੈ । ਉੱਥੇ ਹੀ ਹਰਿਆਣਾ `ਚ 2,325 ਮਾਮਲੇ ਦਰਜ ਕੀਤੇ ਗਏ ਹਨ ਅਤੇ 44 ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਅਤੇ 27 ਲੋਕਾਂ ਗ੍ਰਿਫਤਾਰ ਕੀਤਾ ਗਿਆ ਹੈ । ਇਸ ਤੋਂ ਇਲਾਵਾ, ਗੁਜਰਾਤ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਜਰਾਤ ਪੁਲਸ ਵੱਲੋਂ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

2009 ਤੋਂ ਹੁਣ ਤੱਕ ਅਮਰੀਕਾ ਨੇ 18 ਹਜ਼ਾਰ 822 ਭਾਰਤੀਆਂ ਨੂੰ ਹੈ ਕੱਢਿਆ

ਵਿਦੇਸ਼ ਮੰਤਰੀ ਨੇ ਰਾਜ ਸਭਾ `ਚ ਕਿਹਾ ਕਿ ਅਮਰੀਕਾ ਨੇ ਸਾਲ 2009 ਤੋਂ ਹੁਣ ਤੱਕ ਕੁਲ 18,822 ਭਾਰਤੀ ਨਾਗਰਿਕਾਂ (18,822 Indian citizens) ਨੂੰ ਆਪਣੇ ਦੇਸ਼ ਤੋਂ ਕੱਢ ਦਿੱਤਾ ਹੈ, ਜਿਨ੍ਹਾਂ `ਚ ਜਨਵਰੀ 2025 ਤੋਂ ਹੁਣ ਤੱਕ ਕੱਢੇ ਗਏ 3,258 ਭਾਰਤੀ ਸ਼ਾਮਲ ਹਨ । ਉੱਚ ਸਦਨ `ਚ ਪੂਰਕ ਸਵਾਲਾਂ ਦਾ ਜਵਾਬ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ ਦੀ ਜਾਂਚ ਸੂਬਿਆਂ ਦੇ ਨਾਲ-ਨਾਲ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਵੀ ਕੀਤੀ ਹੈ, ਜਿਨ੍ਹਾਂ `ਚ ਪੰਜਾਬ `ਚ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ । ਵਿਦੇਸ਼ ਮੰਤਰੀ ਨੇ ਸੰਸਦ `ਚ ਦੱਸਿਆ ਕਿ 5 ਫਰਵਰੀ ਤੋਂ ਬਾਅਦ ਅਮਰੀਕਾ ਵੱਲੋਂ ਗੈਰ-ਕਾਨੂਨੀ ਦਾਖਲੇ ਦੇ ਆਧਾਰ `ਤੇ ਵਾਪਸ ਭੇਜੇ ਗਏ ਕਿਸੇ ਵੀ ਭਾਰਤੀ ਨਾਗਰਿਕ ਨੂੰ ਹੱਥਕੜੀ-ਬੇੜੀ ਨਹੀਂ ਲਾਈ ਗਈ ਹੈ ।

Read More : ਡਾ. ਐੱਸ. ਜੈਸ਼ੰਕਰ ਜਾਣਗੇ ਅਮਰੀਕਾ; 20 ਜਨਵਰੀ ਨੂੰ ਟਰੰਪ ਦੇ ਸਹੁੰ ਚੁੱਕ ਸਮਾਗਮ ‘ਚ ਕਰਨਗੇ ਸ਼ਿਰਕਤ

LEAVE A REPLY

Please enter your comment!
Please enter your name here