ਪੰਜਾਬ ਬਣ ਗਿਆ ਹੈ ਦੇਸ਼ ਦਾ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ : ਸੀਚੇਵਾਲ

0
32
Seechewal

ਚੰਡੀਗੜ੍ਹ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲ ਰਹੇ ਸਰਦ ਰੁੱਤ ਸੈਸ਼ਨ (Winter session) ਦੌਰਾਨ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਪੰਜਾਬ ਦੇ ਤੇਜੀ ਨਾਲ ਘੱਟ ਰਹੇ ਭੂਮੀਗਤ ਪਾਣੀ ਦੇ ਪੱਧਰ ਸਬੰਧੀ ਲਿਖਤੀ ਪੁੱਛਿਆ ਗਿਆ । ਜਿਸ ਤੇ ਜਵਾਬ ਦਿੰਦਿਆਂ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ (Union Minister of State for Water Resources) ਰਾਜ ਭੂਸ਼ਣ ਚੌਧਰੀ ਨੇ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਧ ਭੂਮੀਗਤ ਪਾਣੀ ਦੇ ਦਬਾਅ ਵਾਲਾ ਸੂਬਾ ਬਣ ਗਿਆ ਹੈ ।

ਕੀ ਦਰਸਾਉਂਦੀ ਹੈ ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਦੀ ਰਿਪੋਰਟ

ਕੇਂਦਰੀ ਭੂਮੀਗਤ ਪਾਣੀ ਬੋਰਡ ਦੀ 2024-25 ਲਈ ਰਾਸ਼ਟਰੀ ਮੁਲਾਂਕਣ ਰਿਪੋਰਟ ਦੇ ਅਨੁਸਾਰ ਪੰਜਾਬ ਵਿੱਚ ਭੂਮੀਗਤ ਪਾਣੀ (Groundwater) ਦੀ ਵਰਤੋਂ ਦਰ 156 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜੋ ਕਿ ਦੇਸ਼ ਦੇ ਸਾਰੇ ਰਾਜਾਂ ਵਿੱਚੋਂ ਸਭ ਤੋਂ ਵੱਧ ਹੈ । ਇਹ ਦਰ ਰਾਸ਼ਟਰੀ ਔਸਤ 60. 63 ਪ੍ਰਤੀਸ਼ਤ ਤੋਂ ਬਹੁਤ ਜ਼ਿਆਦਾ ਹੈ ।

ਪੰਜਾਬ ਦਾ ਸਾਲਾਨਾ ਕੁੱਲ ਭੂਮੀਗਤ ਪਾਣੀ ਰੀਚਾਰਜ 18.60 ਬਿਲੀਅਨ ਘਣ ਮੀਟਰ ਹੋਣ ਦਾ ਅਨੁਮਾਨ ਹੈ

ਰਿਪੋਰਟ ਦੇ ਅਨੁਸਾਰ ਪੰਜਾਬ ਦਾ ਸਾਲਾਨਾ ਕੁੱਲ ਭੂਮੀਗਤ ਪਾਣੀ ਰੀਚਾਰਜ 18.60 ਬਿਲੀਅਨ ਘਣ ਮੀਟਰ ਹੋਣ ਦਾ ਅਨੁਮਾਨ ਹੈ, ਜਦੋਂ ਕਿ ਸੁਰੱਖਿਅਤ ਢੰਗ ਨਾਲ ਵਰਤੋਂ ਯੋਗ ਪਾਣੀ ਸਿਰਫ 16.80 ਬਿਲੀਅਨ ਘਣ ਮੀਟਰ ਹੈ । ਇਸ ਦੇ ਉਲਟ ਪੰਜਾਬ ਇਸ ਸਮੇਂ ਸਿੰਚਾਈ, ਘਰੇਲੂ ਅਤੇ ਉਦਯੋਗਿਕ ਵਰਤੋਂ ਲਈ ਸਾਲਾਨਾ ਲਗਭਗ 26.27 ਬਿਲੀਅਨ ਘਣ ਮੀਟਰ ਪਾਣੀ ਵਾਪਸ ਲੈ ਰਿਹਾ ਹੈ । ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਗੰਭੀਰ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਵਿੱਚ ਪਾਣੀ ਦੀ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ ।

Read More : ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਾਹਨੀ ਨੇ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਭਰੀ

LEAVE A REPLY

Please enter your comment!
Please enter your name here