ਅੰਮ੍ਰਿਤਸਰ, 27 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਚ ਬਤੌਰ ਵਿਜੀਲੈਂਸ ਦੇ ਐਸ. ਐਸ. ਪੀ. (S. S. P. of Vigilance) ਤਾਇਨਾਤ ਲਖਬੀਰ ਸਿੰਘ ਨੂੰ ਮੁਅੱਤਲ (Suspension) ਕਰ ਦਿੱਤਾ ਗਿਆ ਹੈ । ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰਵਾਈ ਇੱਕ ਉਸਾਰੀ ਕੰਪਨੀ ਤੋਂ ਬਾਅਦ ਇੱਕ ਸੀਨੀਅਰ ਆਈ. ਏ. ਐਸ. ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਸੀ । ਹਾਲਾਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੁਅੱਤਲੀ ਸੰਬੰਧੀ ਕੋਈ ਹੁਕਮ ਸਾਹਮਣੇ ਨਹੀਂ ਆਇਆ ।
ਲਖਬੀਰ ਸਿੰਘ ਨੂੰ ਕੀਤਾ ਗਿਆ ਸੀ ਸਾਲ 2025 ਵਿਚ ਹੀ ਐਸ. ਐਸ. ਪੀ.
ਨਿਯੁਕਤ
ਲਖਬੀਰ ਸਿੰਘ (Lakhbir Singh) ਨੂੰ ਇਸ ਸਾਲ ਅਪ੍ਰੈਲ ‘ਚ ਵਿਜੀਲੈਂਸ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਸੀ । ਜਿ਼ਕਰਯੋਗ ਹੈ ਕਿ ਉਹ 25 ਜੂਨ 2025 ਨੂੰ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਦੇ ਮੁਖੀ ਸਨ । ਸਿਰਫ਼ ਨੌਂ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਮੀਡੀਆ ਨਾਲ ਗੱਲ ਕਰਦੇ ਹੋਏ ਵਿਜੀਲੈਂਸ ਦੇ ਐਸ. ਐਸ. ਪੀ. ਲਖਬੀਰ ਸਿੰਘ ਨੇ ਕਿਹਾ ਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਨਾ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਕੋਈ ਹੁਕਮ ਜਾਰੀ ਕੀਤਾ ਗਿਆ ਹੈ । ਉਨ੍ਹਾਂ ਨੂੰ ਆਪਣੀ ਮੁਅੱਤਲੀ ਬਾਰੇ ਸਿਰਫ਼ ਇੰਟਰਨੈੱਟ ਅਤੇ ਖ਼ਬਰਾਂ ਰਾਹੀਂ ਹੀ ਪਤਾ ਲੱਗਾ ।
Read More : ਨਮੋ ਭਾਰਤ ਟ੍ਰੇਨ `ਚ ਬਣੀ ਇਤਰਾਜ਼ਯੋਗ ਵੀਡੀਓ ਮਾਮਲੇ ਵਿਚ ਲੋਕੋ ਪਾਇਲਟ ਮੁਅੱਤਲ









