ਪੰਜਾਬ ਸਰਕਾਰ ਨੇ ਕੀਤਾ ਸਾਲ-2026 ਲਈ ਛੁੱਟੀਆਂ ਦਾ ਕੈਲੰਡਰ ਜਾਰੀ

0
12
Holidays Calender

ਪੰਜਾਬ, 26 ਨਵੰਬਰ 2025 : ਪੰਜਾਬ ਸਰਕਾਰ (Punjab Government) ਨੇ ਸਾਲ 2026 ਲਈ ਛੁੱਟੀਆਂ ਦਾ ਕੈਲੰਡਰ (Holiday calendar) ਜਾਰੀ ਕੀਤਾ ਹੈ । ਕੈਲੰਡਰ ਦੇ ਮੁਤਾਬਕ 2026 ਵਿਚ 31 ਸਰਕਾਰੀ ਛੁੱਟੀਆਂ ਹੋਣਗੀਆਂ, ਜਿਨ੍ਹਾਂ ਵਿਚੋਂ ਪੰਜ ਐਤਵਾਰ ਨੂੰ ਪੈਂਦੀਆਂ ਹਨ । ਇਨ੍ਹਾਂ ਦਿਨਾਂ ਦੌਰਾਨ ਸਰਕਾਰੀ ਦਫ਼ਤਰ, ਨਗਰ ਨਿਗਮ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਸ਼ਾਖਾਵਾਂ ਇਨ੍ਹਾਂ ਛੁੱਟੀਆਂ ਦੌਰਾਨ ਬੰਦ ਰਹਿਣਗੀਆਂ । ਜਨਵਰੀ ਮਹੀਨੇ ਵਿਚ ਇੱਕ ਜਨਤਕ ਛੁੱਟੀ ਹੈ। ਇਸ ਵਾਰ 26 ਜਨਵਰੀ ਸੋਮਵਾਰ ਨੂੰ ਪਵੇਗੀ ।

ਕੈਲੰਡਰ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਤਿਆਰ

ਫਰਵਰੀ ਮਹੀਨੇ ਵਿਚ ਦੋ ਛੁੱਟੀਆਂ ਹੋਣਗੀਆਂ, ਪਰ ਦੋਵੇਂ ਐਤਵਾਰ ਨੂੰ ਪੈਂਦੀਆਂ ਹਨ । ਸ੍ਰੀ ਗੁਰੂ ਰਵਿਦਾਸ ਜਯੰਤੀ 1 ਫਰਵਰੀ ਨੂੰ ਹੈ ਅਤੇ ਮਹਾਸ਼ਿਵਰਾਤਰੀ 15 ਫਰਵਰੀ ਨੂੰ ਹੈ । ਇਸ ਦਿਨ ਪੰਜਾਬ ‘ਚ ਜਨਤਕ ਛੁੱਟੀ ਰਹੇਗੀ । ਇਸਦੇ ਨਾਲ ਹੀ ਮਾਰਚ ਅਤੇ ਅਪ੍ਰੈਲ ਵਿਚ ਪੰਜ-ਪੰਜ ਸਰਕਾਰੀ ਛੁੱਟੀਆਂ ਹਨ । ਇਹ ਕੈਲੰਡਰ (Calendar) ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੁਆਰਾ ਤਿਆਰ ਕੀਤਾ ਗਿਆ ਹੈ । ਇਸ ਕੈਲੰਡਰ ‘ਚ 13 ਰਾਖਵੀਆਂ ਛੁੱਟੀਆਂ (13 reserved holidays) ਹੋਣਗੀਆਂ ।

Read More : ਪੰਜਾਬ ਸਰਕਾਰ ਨੇ ਬਿਨਾਂ ਮਨਜ਼ੂਰੀ ਪੰਚਾਂ ਸਰਪੰਚਾਂ ਨੂੰ ਵਿਦੇਸ਼ ਜਾਣ ਤੋਂ ਰੋਕਿਆ

LEAVE A REPLY

Please enter your comment!
Please enter your name here