ਰਾਜਪੁਰਾ, 22 ਨਵੰਬਰ 2025 : ਰਾਜਪੁਰਾ ਦੇ ਗਗਨ ਚੌਂਕ ਵਿਖੇ ਇਕ ਪੈਪਸੂ ਰੋਡ ਟ੍ਰਾਂਸਪੋਰਟੇਸ਼ਨ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਤੇ ਇੰਡੋ ਕੈਨੇਡੀਅਨ (Indo Canadian bus) ਬੱਸ ਦੀ ਹੋਈ ਟੱਕਰ (Collision) ਵਿਚ ਲਗਭਗ 15 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਪੀ. ਆਰ. ਟੀ. ਸੀ. ਡਰਾਈਵਰ ਦੀ ਹਾਲਤ ਦੱਸੀ ਜਾ ਰਹੀ ਹੈ ਗੰਭੀਰ
ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੜਕੀ ਹਾਦਸੇ (Road accidents) ਵਿਚ ਪੀ. ਆਰ. ਟੀ. ਸੀ. (P. R. T. C.) ਦੇ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸ ਨੂੰ ਪਟਿਆਲਾ ਵਿਖੇ ਇਲਾਜ ਲਈ ਭੇਜ ਦਿਤਾ ਗਿਆ ਹੈ । ਇਸ ਦੇ ਨਾਲ ਹੀ ਬੱਸ ਦੇ ਕੰਡਕਟਰ (Bus conductor) ਦੇ ਵੀ ਸੱਟਾਂ ਲੱਗੀਆਂ ਹਨ ਤੇ 3 ਜ਼ਖ਼ਮੀਆਂ ਨੂੰ ਪੀ. ਜੀ. ਆਈ., 10 ਨੂੰ ਰਜਿੰਦਰਾ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਹੈ । ਉਕਤ ਜਾਣਕਾਰੀ ਸਰਕਾਰੀ ਹਸਪਤਾਲ ਰਾਜਪੁਰਾ ਦੇ ਐਸ. ਐਮ. ਓ. ਸੰਜੀਵ ਅਰੋੜਾ ਵਲੋਂ ਪੱਤਰਕਾਰਾਂ ਨੂੰ ਦਿਤੀ ਗਈ ।
Read More : ਐਸ. ਡੀ. ਐਮ. ਦੀ ਕਾਰ ਨੂੰ ਟੱਕਰ ਮਾਰਨ ਤੇੇ ਕਾਰ ਚਾਲਕ ਵਿਰੁੱਧ ਕੇਸ ਦਰਜ









