`ਕਫ ਸਿਰਪ` ਮਾਮਲੇ `ਚ ਭਾਜਪਾ ਨੇਤਾ ਦੇ ਪੁੱਤਰ ਦੀ ਕਰੋੜ ਦੀ ਜਾਇਦਾਦ ਹੋਈ ਜ਼ਬਤ

0
10
cough syrup

ਪਾਣੀਪਤ, 26 ਨਵੰਬਰ 2025 : ਜੰਮੂ ਸਬ-ਜ਼ੋਨਲ ਇਨਫੋਰਸਮੈਂਟ ਡਾਇਰੈਕਟੋਰੇਟ (Jammu Sub-Zonal Enforcement Directorate) (ਐੱਸ. ਈ. ਡੀ.) ਨੇ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਦੇ ਭਾਈਵਾਲ ਨੀਰਜ ਭਾਟੀਆ ਨਾਲ ਸਬੰਧਤ ਇਕ ਕਰੋੜ ਰੁਪਏ ਦੀ ਜਾਇਦਾਦ ਜ਼ਬਤ (Property worth Rs 1 crore seized) ਕਰ ਲਈ ਗਈ ਹੈ ।

ਕੌਣ ਹੈ ਹਰਿਆਣਾ ਦੇ ਭਾਜਪਾ ਦਾ ਪੁੱਤਰ ਜਿਸਦੀ ਜਾਇਦਾਦ ਕੀਤੀ ਗਈ ਹੈ ਜਬਤ

ਨੀਰਜ ਭਾਟੀਆ (Neeraj Bhatia) ਪਾਣੀਪਤ ਦੇ ਰਹਿਣ ਵਾਲੇ ਨੀਤੀ ਸੇਨ ਭਾਟੀਆ ਦਾ ਪੁੱਤਰ ਹੈ ਜੋ ਹਰਿਆਣਾ ਦੇ ਇਕ ਸੀਨੀਅਰ ਭਾਜਪਾ ਨੇਤਾ ਹਨ । ਏਜੰਸੀ ਨੇ ਇਹ ਕਾਰਵਾਈ ਜੰਮੂ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਵੱਲੋਂ ਨੀਰਜ ਭਾਟੀਆ, ਨਿਕੇਤ ਕਾਂਸਲ ਤੇ ਉਨ੍ਹਾਂ ਦੇ ਸਾਥੀਆਂ `ਤੇ ਨਸ਼ੀਲੇ ਪਦਾਰਥਾਂ ਵਜੋਂ ਕੋਰੈਕਸ ਤੇ ਕੋਡੀਨ ਕਫ ਸਿਰਪ ਦੀ ਸਪਲਾਈ ਕਰਨ ਦੇ ਦੋਸ਼ ਲਾਉਣ ਤੋਂ ਬਾਅਦ ਕੀਤੀ ।

ਈ. ਡੀ. ਦੀ ਜਾਂਚ ਵਿਚ ਕੀ ਕੀ ਹੋਇਆ ਖੁਲਾਸਾ

ਈ. ਡੀ. (E. D.) ਦੀ ਜਾਂਚ `ਚ ਖੁਲਾਸਾ ਹੋਇਆ ਕਿ 2018 ਤੋਂ 2024 ਤੱਕ ਕੰਪਨੀ ਨੇ ਵੱਡੀ ਮਾਤਰਾ `ਚ – ਨਸ਼ੀਲੇ ਪਦਾਰਥ ਐੱਸ. ਐੱਸ. ਇੰਡਸਟਰੀਜ਼, ਕਾਂਸਲ ਇੰਡਸਟਰੀਜ਼, ਨੋਵੇਟਾ ਫਾਰਮਾ, ਕਾਂਸਲ ਫਾਰਮਾਸਿਊਟੀਕਲਜ਼ ਤੇ ਐਨ. ਕੇ. ਫਾਰਮਾਸਿਊਟੀਕਲਜ਼ ਨੂੰ ਭੇਜੇ । ਇਨ੍ਹਾਂ ਸਾਰਿਆਂ ਦੀ ਮਲਕੀਅਤ ਨਿਕੇਤ ਕਾਂਸਲ ਤੇ ਸਾਥੀਆਂ ਦੀ ਹੈ । ਇਸ ਦਾ ਇਕ ਹਿੱਸਾ ਸ਼੍ਰੀਨਗਰ ਵਾਸੀ ਰਈਸ ਅਹਿਮਦ ਭੱਟ ਤੱਕ ਵੀ ਪਹੁੰਚਿਆ, ਜਿਸ ਕੋਲੋਂ ਐੱਨ. ਸੀ. ਬੀ. ਨੇ ਜਨਵਰੀ-2024 `ਚ ਵੱਡੀ ਮਾਤਰਾ `ਚ ਖੰਘ ਦੀ ਦਵਾਈ ਜ਼ਬਤ ਕੀਤੀ ਸੀ । ਜਾਂਚ ਦੌਰਾਨ ਫਰਵਰੀ 2025 `ਚ ਈ. ਡੀ. ਨੇ ਨੀਰਜ ਭਾਟੀਆ ਤੇ ਨਿਕੇਤ ਕਾਂਸਲ ਦੇ ਘਰਾਂ `ਤੇ ਛਾਪਾ ਮਾਰਿਆ ਤੇ 32 ਲੱਖ ਰੁਪਏ ਦੀ ਨਕਦੀ ਤੇ 1.61 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ। ਅਗਲੀ ਕਾਰਵਾਈ `ਚ ਵਿਭਾਗ ਨੇ ਪਾਣੀਪਤ `ਚ ਕੰਪਨੀ ਦੀ ਜ਼ਮੀਨ ਨੂੰ ਅਚੱਲ ਜਾਇਦਾਦ ਵਜੋਂ ਵੀ ਜ਼ਬਤ ਕੀਤਾ ।

ਕੇਂਦਰੀ ਨਾਰੋਟਿਕਸ ਕੰਟਰੋਲ ਬਿਊਰੋ ਨੇ ਕੀਤੀ ਵੱਖ-ਵੱਖ ਥਾਵਾਂ ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਸਬੰਧੀ ਕਾਰਵਾਈ

ਕੇਂਦਰੀ ਨਾਰਕੋਟਿਕਸ ਕੰਟਰੋਲ ਬਿਊਰੋ (Central Narcotics Control Bureau) ਨੇ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ `ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਸਬੰਧ `ਚ ਕਾਰਵਾਈ ਕੀਤੀ। ਨੀਰਜ ਭਾਟੀਆ ਸਿਰਮੌਰ ਡਰੱਗ ਮੈਨੂਫੈਕਚਰਿੰਗ ਐਸੋਸੀਏਸ਼ਨ (Drug Manufacturing Association) ਦੇ ਮੁਖੀ ਵੀ ਹਨ । ਧਿਆਨ ਦੇਣ ਵਾਲੀ ਗੱਲ ਹੈ ਕਿ ਕੋਡੀਨ ਕਫ ਸਿਰਪ ਦੀ ਸਮੱਗਲਿੰਗ ਕਰਨ ਵਾਲਾ ਗਿਰੋਹ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਦਿੱਲੀ `ਚ ਲਗਭਗ 7 ਸਾਲਾਂ ਤੋਂ ਕੰਮ ਕਰ ਰਿਹਾ ਸੀ ।

ਹੁਣ ਤੱਕ 7 ਵਿਅਕਤੀਆਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ

ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਉਨ੍ਹਾਂ ਕੋਲੋਂ 34 ਕਿਲੋ ਕੋਡੀਨ ਕਰ ਸਿਰਪ ਬਰਾਮਦ ਕੀਤਾ ਗਿਆ ਹੈ । 9 ਮਹੀਨੇ ਪਹਿਲਾਂ ਈ. ਡੀ. ਨੇ ਪਾਣੀਪਤ `ਚ ਛਾਪੇਮਾਰੀ ਕੀਤੀ ਸੀ । ਉਹ ਆਪਣੇ ਘਰੋਂ 6 ਲੱਖ ਰੁਪਏ ਦੀ ਨਕਦੀ ਤੇ ਗਹਿਣਿਆਂ ਦੇ 50-60 ਖਾਲੀ ਡੱਬਿਆਂ ਦੀ ਬਰਾਮਦਗੀ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ । ਜਾਂਚ ਦੌਰਾਨ ਉਸ ਦੇ ਘਰੋਂ 5 ਵਾਹਨ ਵੀ ਮਿਲੇ। ਈ. ਡੀ. ਨੇ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਬਾਰੇ ਰਸਮੀ ਤੌਰ `ਤੇ ਕੋਈ ਜਾਣਕਾਰੀ ਨਹੀਂ ਦਿੱਤੀ ।

Read Moe : ਈ. ਡੀ. ਨੇ ਕੀਤੀਆਂ ਰੈਨਾ ਤੇ ਧਵਨ ਦੀਆਂ ਕਰੋੜ ਦੀਆਂ ਜਾਇਦਾਦਾਂ ਜ਼ਬਤ

LEAVE A REPLY

Please enter your comment!
Please enter your name here