ਮੋਹਾਲੀ, 18 ਦਸੰਬਰ 2025 : ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ (Gangster Jagdeep Singh alias Jaggu Bhagwanpuria) ਸਮੇਤ ਹੋਰਨਾਂ ਖਿ਼ਲਾਫ਼ ਥਾਣਾ (ਐੱਸ. ਐੱਸ. ਓ. ਸੀ) ਫ਼ੇਜ਼-1 ਮੋਹਾਲੀ ਵਿਖੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿ਼ਲਾ ਸੈਸ਼ਨ ਜੱਜ ਦੀ ਅਦਾਲਤ `ਚ ਹੋਈ ।
ਕਿਸ ਕਿਸ ਵਿਰੁੱਧ ਜਾਰੀ ਕੀਤੇ ਗਏ ਹਨ ਪ੍ਰੋਡਕਸ਼ਨ ਵਾਰੰਟ ਜਾਰੀ
ਜੇਲ ਪ੍ਰਸ਼ਾਸਨ ਵੱਲੋਂ ਮੁਲਜ਼ਮ ਯੁਵਰਾਜ ਸਿੰਘ ਉਰਫ ਛੀਨਾ, ਜਸਪਾਲ ਸਿੰਘ ਉਰਫ ਹਨੀ, ਨਿਸ਼ਾਨ ਸਿੰਘ ਅਤੇ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਅਦਾਲਤ `ਚ ਪੇਸ਼ ਨਾ ਕਰਨ `ਤੇ ਅਦਾਲਤ ਨੇ ਚਾਰਾਂ ਖਿਲਾਫ਼ ਪ੍ਰੋਡਕਸ਼ਨ ਵਾਰੰਟ (Production warrant) ਜਾਰੀ ਕਰਦਿਆਂ ਜੇਲ ਪ੍ਰਸ਼ਾਸਨ ਨੂੰ ਹੁਕਮ ਕੀਤੇ ਹਨ ਕਿ ਚਾਰਾਂ ਮੁਲਜ਼ਮਾਂ ਨੂੰ 12 ਜਨਵਰੀ 2026 ਨੂੰ ਅਦਾਲਤ (Court) `ਚ ਪੇਸ਼ ਕੀਤਾ ਜਾਵੇ ।
ਪੁਲਸ ਨੂੰ ਕੀ ਮਿਲੀ ਸੀ ਗੁਪਤ ਸੂਚਨਾ
ਉਕਤ ਮੁਲਜ਼ਮਾਂ ਖਿ਼ਲਾਫ਼ ਜਨਵਰੀ-2023 `ਚ ਦਰਜ ਕੀਤੀ ਗਈ ਐੱਫ. ਆਈ. ਆਰ. ਮੁਤਾਬਕ ਪੁਲਸ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ, ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਬੱਲ, ਪ੍ਰਗਟ ਸਿੰਘ, ਦਰਮਨਜੋਤ ਉਰਫ ਦਰਮਨ ਕਾਹਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਹਨ ।
ਉਕਤ ਸਮੂਹ ਨੂੰ ਪਰਮਜੀਤ ਸਿੰਘ ਪੰਮਾ ਵਾਸੀ ਫੇਜ਼-3-ਬੀ-2 ਮੋਹਾਲੀ ਵੱਲੋਂ ਚਲਾਇਆ ਜਾ ਰਿਹਾ ਹੈ, ਜੋ ਹੁਣ ਇੰਗਲੈਂਡ ਦਾ ਵਸਨੀਕ ਹੈ । ਉਹ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਨਾਲ ਵੀ ਜੁੜਿਆ ਹੋਇਆ ਹੈ । ਉਪਰੋਕਤ ਗਰੁੱਪ ਨੂੰ ਭਾਰਤ ਸਰਕਾਰ ਦੁਆਰਾ ਪਾਬੰਦੀਸ਼ੁਦਾ ਕੀਤਾ ਗਿਆ ਹੈ । ਇਨ੍ਹਾਂ ਦਾ ਇਕ ਖ਼ਾਸ ਗਰੁੱਪ ਨਾਲ ਸਬੰਧਤ ਆਗੂਆਂ ਨੂੰ ਨਿਸ਼ਾਨਾ ਬਣਾ ਕੇ ਪੰਜਾਬ `ਚ ਸ਼ਾਂਤੀ ਭੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਇਰਾਦਾ ਹੈ ।
Read More : ਕੈਨੇਡਾ ਪੁਲਸ ਵਲੋਂ ਜਾਰੀ ਕੀਤੀ 11 ਗੈਂਗਸਟਰਾਂ ਦੀ ਸੂਚੀ ਵਿਚੋਂ 9 ਪੰਜਾਬੀ









