ਪ੍ਰਧਾਨ ਮੰਤਰੀ ਈ. ਵੀ. ਐੱਮ. ਨਹੀਂ ਲੋਕਾਂ ਦੇ ਦਿਲਾਂ ਨੂੰ `ਹੈਕ` ਕਰਦੇ ਹਨ : ਕੰਗਨਾ

0
24
Kangana

ਨਵੀਂ ਦਿੱਲੀ, 11 ਦਸੰਬਰ 2025 : ਭਾਜਪਾ ਸੰਸਦ ਮੈਂਬਰ ਕੰਗਨਾ ਰਾਣੌਤ (BJP MP Kangana Ranaut) ਨੇ `ਵੋਟ ਚੋਰੀ` ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ `ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ (Prime Minister Narendra Modi) ਮੋਦੀ ਈ. ਵੀ. ਐੱਮ. (ਈ. ਵੀ. ਐੱਮ.) `ਹੈਕ` ਨਹੀਂ ਕਰਦੇ, ਸਗੋਂ ਲੋਕਾਂ ਦੇ ਦਿਲਾਂ ਨੂੰ ਹੈਕ ਕਰਦੇ ਹਨ । ਚੋਣ ਸੁਧਾਰਾਂ `ਤੇ ਲੋਕ ਸਭਾ ਦੀ ਬਹਿਸ ਵਿਚ ਹਿੱਸਾ ਲੈਂਦੇ ਹੋਏ, ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵੋਟਰ ਸੂਚੀਆਂ (Voter lists) ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਦੇ ਮੁੱਦੇ ਨੂੰ ਲੈ ਕੇ ਪਿਛਲੇ ਇਕ ਸਾਲ ਤੋਂ ਸਦਨ ਵਿਚ ਹੰਗਾਮਾ ਕੀਤਾ ਹੈ ।

ਸੰਸਦ ਮੈਂਬਰ ਨੇ ਕਸਿਆ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਵਿਅੰਗ

ਭਾਜਪਾ ਸੰਸਦ ਮੈਂਬਰ ਨੇ ਚਰਚਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਵੱਲੋਂ ਇਕ ਦਿਨ ਪਹਿਲਾਂ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ `ਤੇ ਵਿਅੰਗ ਕੱਸਿਆ । ਰਾਣੌਤ ਨੇ ਇਹ ਵੀ ਕਿਹਾ ਕਿ ਰਾਹੁਲ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਸਦਨ ਵਿਚ ਇਕ ਵਿਦੇਸ਼ੀ ਔਰਤ ਦੀ ਤਸਵੀਰ ਪ੍ਰਦਰਸ਼ਿਤ ਕਰ ਕੇ ਇਥੇ ਉਸਨੂੰ ਮੁੱਦਾ ਬਣਾਇਆ ਜਦਕਿ ਉਕਤ ਔਰਤ ਸੋਸ਼ਲ ਮੀਡੀਆ ’ਤੇ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਕਦੇ ਭਾਰਤ ਆਈ ਹੀ ਨਹੀਂ ਹੈ ਅਤੇ ਉਸਦਾ ਹਰਿਆਣਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਫਿਰ ਵੀ ਇਨ੍ਹਾਂ ਲੋਕਾਂ ਨੇ ਬਿਨਾਂ ਕਿਸੇ ਸਬੂਤ ਦੇ ਅਤੇ ਬਿਨਾਂ ਕਿਸੇ ਇਜਾਜ਼ਤ ਦੇ ਉਸਦੀ ਤਸਵੀਰ ਨੂੰ ਵਾਇਰਲ ਕੀਤਾ ।

ਉਨ੍ਹਾਂ ਦਾ ਇਸ਼ਾਰਾ ਇਕ ਬ੍ਰਾਜ਼ੀਲ ਦੀ ਔਰਤ ਵੱਲ ਸੀ, ਜਿਸਦਾ ਨਾਂ ਹਰਿਆਣਾ ਦੀ ਵੋਟਰ ਸੂਚੀ ਵਿਚ ਹੋਣ ਦਾ ਵਿਰੋਧੀ ਧਿਰ ਦੇ ਨੇਤਾ ਨੇ ਦਾਅਵਾ ਕੀਤਾ ਸੀ । ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਸਦਨ ਵੱਲੋਂ ਉਸ ਔਰਤ ਤੋਂ ਮੈਂ ਮੁਆਫੀ ਮੰਗਦੀ ਹਾਂ । ਅੱਜਕੱਲ ਵਿਅਕਤੀਤਵ ਅਧਿਕਾਰ (ਦੀ ਉਲੰਘਣਾ) ਦਾ ਵੀ ਬਹੁਤ ਵੱਡਾ ਅਪਰਾਧ ਹੁੰਦਾ ਹੈ। ਇਸਦੇ ਬਾਵਜੂਦ ਉਸਦੀ ਫੋਟੋ ਦੀ ਵਰਤੋਂ ਕੀਤੀ ਗਈ ।

Read More : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਕੈਨੇਡਾ, G7 ਸੰਮੇਲਨ ‘ਚ ਲੈਣਗੇ ਹਿੱਸਾ

LEAVE A REPLY

Please enter your comment!
Please enter your name here