ਚੰਡੀਗੜ੍ਹ, 13 ਦਸੰਬਰ 2025 : ਪੰਜਾਬ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਵਿਚੋਂ ਇਕ ਵਿਭਾਗ ਪਾਵਰਕਾਮ (Powercom) ਦੇ ਸੈਂਟਰਲ ਜੋਨ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਲੁਧਿਆਣਾ ਸ਼ਹਿਰ ਵਿਚ ਧੋਖਾਧੜੀ (Fraud) ਕਰਨ ਵਾਲੇ ਮੁਲਾਜਮਾਂ ਵਿਰੁੱਧ ਕਾਰਵਾਈ ਕਰਦਿਆਂ ਪਾਵਰਕਾਮ ਵਿਭਾਗ ਦੀਆਂ 9 ਵੱਖ-ਵੱਖ ਡਵੀਜਨਾਂ ਵਿਚ ਕੰਮ ਕਰਦੇ 21 ਮੀਟਰ ਰੀਡਰਾਂ (21 meter readers) ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਹਨ ।
ਕਿਹੜੀਆਂ-ਕਿਹੜੀਆਂ ਡਵੀਜਨਾਂ ਨਾਲ ਸਬੰਧਤ ਹਨ ਅੰਕੜੇ ਤੇ ਮੀਟਰ ਰੀਡਰ
ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ 21 ਮੀਟਰ ਰੀਡਰਾਂ ਨੂੰ ਨੌਕਰੀ ਤੋਂ ਕੱਢਿਆ (Fired) ਗਿਆ ਹੈ ਉਹ ਟੀ. ਡੀ. ਐਸ. ਕੰਪਨੀ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਡਵੀਜ਼ਨਾਂ ਦੇ ਮੀਟਰ ਰੀਡਰਾਂ ਨੂੰ ਬਰਖਾਸਤ ਕੀਤਾ ਗਿਆ ਹੈ ਵਿੱਚ ਪਾਵਰਕਾਮ ਦੇ ਸਟੇਟ ਡਿਵੀਜ਼ਨ, ਸੀਐਸਸੀ, ਫੋਕਲ ਪੁਆਇੰਟ, ਸਿਟੀ ਸੈਂਟਰ, ਸਿਟੀ ਵੈਸਟ, ਮਾਡਲ ਟਾਊਨ ਅਤੇ ਆਗਰਾ ਨਗਰ ਡਿਵੀਜ਼ਨ ਦੇ ਅੰਕੜੇ ਸ਼ਾਮਲ ਹਨ ।
ਕਿਸ ਕਾਰਨ ਚੁੱਕਿਆ ਗਿਆ ਅਜਿਹਾ ਕਦਮ
ਇੱਕ ਅੰਦਾਜ਼ੇ ਅਨੁਸਾਰ ਲੁਧਿਆਣਾ ਜਿ਼ਲ੍ਹੇ ਵਿੱਚ ਲਗਭਗ 40 ਮੀਟਰ ਰੀਡਰਾਂ ਨੇ ਬਿਜਲੀ ਮੀਟਰਾਂ ਦੀ ਰੀਡਿੰਗ ਲੈਂਦੇ ਸਮੇਂ (While taking a reading) ਖਪਤਕਾਰਾਂ ਨਾਲ ਸਮਝੌਤਾ ਕੀਤਾ ਹੈ ਅਤੇ ਉਨ੍ਹਾਂ ਦੁਆਰਾ ਖਪਤ ਕੀਤੀ ਗਈ ਬਿਜਲੀ ਦੀਆਂ ਘੱਟ ਯੂਨਿਟਾਂ ਦਿਖਾ ਕੇ ਜ਼ੀਰੋ ਬਿੱਲ ਜਾਰੀ ਕੀਤੇ ਹਨ। ਜਿਸ ਵਿੱਚ ਕਰਮਚਾਰੀਆਂ ਨੇ ਓ. ਸੀ. ਆਰ. ਨੂੰ ਜਾਅਲੀ ਬਣਾਇਆ ਹੈ। ਸਕੈਨਿੰਗ ਐਪ ਦੀ ਵਰਤੋਂ ਕਰਕੇ ਬਿੱਲ ਤਿਆਰ ਕਰਨ ਦੀ ਬਜਾਏ ਸਾਫਟਵੇਅਰ ਨਾਲ ਛੇੜਛਾੜ ਕਰਕੇ ਮੈਨੂਅਲ ਬਿਜਲੀ ਬਿੱਲ ਤਿਆਰ ਕੀਤੇ ਗਏ ਸਨ ।
ਕੀ ਆਖਿਆ ਮੁੱਖ ਇੰਜੀਨੀਅਰ ਤੇ ਡਿਪਟੀ ਚੀਫ ਇੰਜੀਨੀਅਰ ਨੇ
ਉਪਰੋਕਤ ਸਬੰਧੀ ਗੱਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ (Chief Engineer Jagdev Singh Hans) , ਡਿਪਟੀ ਚੀਫ ਇੰਜੀਨੀਅਰ ਪੂਰਬੀ ਸੁਰਜੀਤ ਸਿੰਘ ਅਤੇ ਡਿਪਟੀ ਚੀਫ ਇੰਜੀਨੀਅਰ ਪੱਛਮੀ ਕੁਲਵਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਅਕਸ ਨੂੰ ਖਰਾਬ ਕਰਨ ਵਾਲੇ ਕਿਸੇ ਵੀ ਮੀਟਰ ਰੀਡਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
Read more : ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹਟਾਇਆ ਗਿਆ, ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਵੀ ਖਤਮ









