ਚੰਡੀਗੜ੍ਹ, 26 ਦਸੰਬਰ 2025 : ਪੰਜਾਬ ਦੇ ਸਾਬਕਾ ਆਈ. ਜੀ. ਅਮਰ ਸਿੰਘ ਚਾਹਲ (Amar Singh Chahal) ਨਾਲ ਹੋਈ ਸਾਈਬਰ ਧੋਖਾਧੜੀ ਮਾਮਲੇ ਵਿਚ 25 ਬੈਂਕ ਖਾਤਿਆਂ ਨੂੰ ਫ੍ਰੀਜ (Freeze bank accounts) ਕੀਤਾ ਹੈ । ਇਸਦੇ ਨਾਲ ਹੀ 8.10 ਕਰੋੜ ਰੁਪਏ ਵਿੱਚੋਂ ਲਗਭਗ 3 ਕਰੋੜ ਰੁਪਏ ਦੇ ਲੈਣ-ਦੇਣ ਨੂੰ ਬਲਾਕ ਕਰ ਦਿੱਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਾਂਚ ਵਿਚ ਧੋਖਾਧੜੀ ਦੇ ਨੈੱਟਵਰਕ ਦਾ ਮਹਾਰਾਸ਼ਟਰ ਨਾਲ ਸਬੰਧ ਹੋਣਾ ਸਾਹਮਣੇ ਆਇਆ ਹੈ ।
ਪੁਲਸ ਕਰ ਰਹੀ ਹੈ ਫੜੋ-ਫੜੀ ਲਈ ਪੂਰੀ ਕੋਸਿ਼ਸ਼
ਭਰੋਸੇਯੋਗ ਸੂਤਰਾਂ ਮੁਤਾਬਕ ਪੰਜਾਬ ਪੁਲਸ ਅਧਿਕਾਰੀਆਂ ਮੁਤਾਬਕ ਉਨ੍ਹਾਂ ਸਾਈਬਰ ਧੋਖਾਧੜੀ (Cyber fraud) ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਇੱਕ ਉੱਚ-ਪੱਧਰੀ ਜਾਂਚ ਟੀਮ ਉਨ੍ਹਾਂ ਨੂੰ ਫੜਨ ਲਈ ਲਗਾਤਾਰ ਤਕਨੀਕੀ ਅਤੇ ਬੈਂਕਿੰਗ ਟ੍ਰੇਲ ਦੀ ਪਾਲਣਾ ਕਰ ਰਹੀ ਹੈ ।
ਪੁਲਸ ਨੇ ਹਾਲੇ ਨਹੀਂ ਕੀਤਾ ਚਾਹਲ ਦਾ ਬਿਆਨ ਦਰਜ
ਪੁਲਸ ਨੇ ਹਾਲੇ ਤੱਕ ਹਸਪਤਾਲ ਵਿਚ ਇਲਾਜ ਅਧੀਨ ਸਾਬਕਾ ਆਈ. ਜੀ. (Former I. G.) ਅਮਰ ਸਿੰਘ ਚਾਹਲ ਦਾ ਬਿਆਨ ਦਰਜ ਨਹੀਂ ਕੀਤਾ ਹੈ । ਅਧਿਕਾਰੀਆਂ ਦਾ ਆਖਣਾ ਹੈ ਕਿ ਡਾਕਟਰਾਂ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਐਤਵਾਰ ਨੂੰ ਹਸਪਤਾਲ ਵਿੱਚ ਉਸਦਾ ਬਿਆਨ ਦਰਜ ਕੀਤਾ ਜਾ ਸਕਦਾ ਹੈ । ਉਸਦੇ ਬਿਆਨ ਦੀ ਰਿਕਾਰਡਿੰਗ ਨਾਲ ਜਾਂਚ ਵਿੱਚ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ ।
ਮਹਾਰਾਸ਼ਟਰ ਨਾਲ ਜੁੜੇ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕੀਤੀ ਗਈ
ਜਾਂਚ ਏਜੰਸੀਆਂ ਨੇ ਹੁਣ ਤੱਕ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਮਹਾਰਾਸ਼ਟਰ ਤੋਂ ਮੰਨਿਆ ਜਾ ਰਿਹਾ ਹੈ । ਪੁਲਸ ਦਾ ਕਹਿਣਾ ਹੈ ਕਿ ਧੋਖਾਧੜੀ ਕਰਨ ਵਾਲਿਆਂ ਨੇ ਸੇਵਾਮੁਕਤ ਆਈ. ਜੀ. ਦੇ ਖਾਤੇ ਵਿੱਚੋਂ ਪੈਸੇ ਕਢਵਾਏ ਅਤੇ ਇਸਨੂੰ ਕਈ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਤਾਂ ਜੋ ਰਕਮ ਦਾ ਪਤਾ ਲਗਾਉਣਾ ਮੁਸ਼ਕਲ ਹੋ ਸਕੇ । ਬੈਂਕਿੰਗ ਲੈਣ-ਦੇਣ ਅਤੇ ਤਕਨੀਕੀ ਜਾਂਚ ਤੋਂ ਬਾਅਦ, ਪਟਿਆਲਾ ਪੁਲਿਸ ਨੇ ਸਬੰਧਤ ਬੈਂਕਾਂ ਨਾਲ ਤਾਲਮੇਲ ਕਰਕੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ, ਜਿਸ ਨਾਲ ਵੱਡੀ ਰਕਮ ਸੁਰੱਖਿਅਤ ਹੋ ਗਈ ।
Read More : ਸਾਬਕਾ ਆਈ. ਜੀ. ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ









