ਕਬੱਡੀ ਖਿਡਾਰੀ ਰਾਣਾ ਦੇ ਹੱਤਿਆਕਾਂਡ ਦੇ ਮੁਲਜ਼ਮਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

0
25
Photos of accused

ਮੋਹਾਲੀ, 17 ਦਸੰਬਰ 2025 : ਪੰਜਾਬ ਦੇ ਪ੍ਰਸਿੱਧ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ (Kabaddi player Rana Balachauria) ਦੇ ਕਤਲ ਕਾਂਡ ਦੇ ਦੋ ਮੁਲਜਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਵਿੱਚ ਆਦਿਤਿਆ ਕਪੂਰ (Aditya Kapoor) ਅਤੇ ਕਰਨ ਪਾਠਕ (Karan Pathak) ਸ਼ਾਮਲ ਹਨ, ਜਿਨ੍ਹਾਂ ਨੇ ਪੂਰੀ ਯੋਜਨਾਬੰਦੀ ਨਾਲ ਕਤਲ ਨੂੰ ਅੰਜਾਮ ਦਿੱਤਾ ਸੀ ।

ਪੁਲਸ ਜਾਂਚ ਵਿਚ ਹੋਏ ਕਈ ਅਹਿਮ ਖੁਲਾਸੇ

ਪੁਲਸ ਜਾਂਚ (Police investigation) ਵਿਚ ਖੁਲਾਸਾ ਹੋਇਆ ਹੈ ਕਿ ਉਪਰੋਕਤ ਵਾਰਦਾਤ ਵਿਚ ਸਿਰਫ਼ ਇਹੋ ਨਿਸ਼ਾਨੇਬਾਜ਼ ਸ਼ਾਮਲ ਨਹੀਂ ਸਨ ਸਗੋਂ ਟੂਰਨਾਮੈਂਟ ਤੋਂ ਰਾਣਾ ਬਾਰੇ ਹਰੇਕ ਪਲ-ਪਲ ਰੇਕੀ ਕਰਨ ਅਤੇ ਜਾਣਕਾਰੀ ਦੇਣ ਵਾਲੇ ਹੋਰ ਲੋਕ ਵੀ ਸ਼ਾਮਲ ਹਨ । ਪੁਲਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਟੂਰਨਾਮੈਂਟ ਵਿੱਚ ਪੁਲਸ ਸੁਰੱਖਿਆ ਦੀ ਮੌਜੂਦਗੀ ਦੇ ਬਾਵਜੂਦ ਕਤਲ ਨੂੰ ਬਹੁਤ ਹੀ ਸਾਵਧਾਨੀ ਨਾਲ ਯੋਜਨਾਬੱਧ ਕੀਤਾ ਗਿਆ ਸੀ । ਹਾਲਾਂਕਿ, ਪੁਲਿਸ ਨੇ ਹੁਣ ਦੋ ਸ਼ੂਟਰਾਂ ਦੇ ਨਾਵਾਂ ਦੀ ਪਛਾਣ ਕਰ ਲਈ ਹੈ। ਤੀਜੇ ਸਾਥੀ ਅਤੇ ਲੌਜਿਸਟਿਕਲ ਸਹਾਇਤਾ ਪ੍ਰਦਾਨ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ।

ਘਟਨਾ ਵਾਪਰਨ ਦਾ ਕਾਰਨ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦਾ ਵੀ ਪੁਲਸ ਨੂੰ ਸ਼ੱਕ

ਹਾਲਾਂਕਿ ਪੁਲਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਰਾਣਾ ਬਲਾਚੌਰੀਆ `ਤੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦਾ ਸ਼ੱਕ ਹੈ, ਜਿਸ ਕਾਰਨ ਉਸ ਨੂੰ ਬੰਬੀਹਾ ਗੈਂਗ ਨੇ ਨਿਸ਼ਾਨਾ ਬਣਾਇਆ ਸੀ । ਹਾਲਾਂਕਿ ਪੁਲਸ ਵੱਲੋਂ ਜਾਂਚ ਅਜੇ ਵੀ ਜਾਰੀ ਹੈ, ਜਿਸ ਵਿੱਚ ਕਈ ਹੋਰ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ ।

Read More : ਅੱਜ ਹੋਵੇਗਾ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਪੋਸਟਮਾਰਟਮ

LEAVE A REPLY

Please enter your comment!
Please enter your name here